ਲੋਕ ਸਭਾ ਚੋਣਾਂ ਦਾ ਵੱਜਿਆ ‘ਸ਼ੰਖਨਾਦ’… 19 ਅਪ੍ਰੈਲ ਤੋਂ 7 ਪੜਾਵਾਂ ‘ਚ ਪੈਣਗੀਆਂ ਵੋਟਾਂ, ਪੰਜਾਬ ‘ਚ 1 ਜੂਨ ਨੂੰ ਇਲੈਕਸ਼ਨ, 4 ਜੂਨ ਨੂੰ ਰਿਜ਼ਲਟ

ਲੋਕ ਸਭਾ ਚੋਣਾਂ ਦਾ ਵੱਜਿਆ ‘ਸ਼ੰਖਨਾਦ’… 19 ਅਪ੍ਰੈਲ ਤੋਂ 7 ਪੜਾਵਾਂ ‘ਚ ਪੈਣਗੀਆਂ ਵੋਟਾਂ, ਪੰਜਾਬ ‘ਚ 1 ਜੂਨ ਨੂੰ ਇਲੈਕਸ਼ਨ, 4 ਜੂਨ ਨੂੰ ਰਿਜ਼ਲਟ


ਨਵੀਂ ਦਿੱਲੀ (ਵੀਓਪੀ ਬਿਊਰੋ) ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ ਸੱਤ ਪੜਾਵਾਂ ਵਿੱਚ ਹੋਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਲੋਕ ਸਭਾ ਚੋਣਾਂ ਦੇ ਨਾਲ-ਨਾਲ 26 ਵਿਧਾਨ ਸਭਾ ਸੀਟਾਂ ਲਈ ਵੀ ਉਪ ਚੋਣਾਂ ਹੋਣੀਆਂ ਹਨ।

ਇਸ ਦੇ ਨਾਲ ਹੀ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੀ ਐਲਾਨ ਕੀਤਾ ਗਿਆ। ਇਸ ਤਹਿਤ ਅਰੁਣਾਚਲ ਪ੍ਰਦੇਸ਼ ਦੀਆਂ 60 ਵਿਧਾਨ ਸਭਾ ਸੀਟਾਂ ਅਤੇ ਸਿੱਕਮ ਦੀਆਂ 32 ਵਿਧਾਨ ਸਭਾ ਸੀਟਾਂ ਲਈ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਦੀਆਂ 175 ਵਿਧਾਨ ਸਭਾ ਸੀਟਾਂ ਅਤੇ ਉੜੀਸਾ ਦੀਆਂ 147 ਵਿਧਾਨ ਸਭਾ ਸੀਟਾਂ ਲਈ 13 ਮਈ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਰਾਜਾਂ ਦੇ ਨਤੀਜੇ ਵੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਨਾਲ ਐਲਾਨੇ ਜਾਣਗੇ।


ਚੋਣ ਕਮਿਸ਼ਨ ਮੁਤਾਬਕ ਪਹਿਲੇ ਪੜਾਅ ‘ਚ 102 ਸੀਟਾਂ ‘ਤੇ 19 ਅਪ੍ਰੈਲ ਨੂੰ, ਦੂਜੇ ਪੜਾਅ ‘ਚ 89 ਸੀਟਾਂ ‘ਤੇ 26 ਅਪ੍ਰੈਲ ਨੂੰ ਅਤੇ ਤੀਜੇ ਪੜਾਅ ‘ਚ 94 ਸੀਟਾਂ ‘ਤੇ 7 ਮਈ ਨੂੰ ਵੋਟਿੰਗ ਹੋਵੇਗੀ। ਇਸੇ ਤਰ੍ਹਾਂ ਚੌਥੇ ਪੜਾਅ ਦੀਆਂ ਚੋਣਾਂ ਲਈ 13 ਮਈ ਨੂੰ 96 ਸੀਟਾਂ ‘ਤੇ, 20 ਮਈ ਨੂੰ ਪੰਜਵੇਂ ਪੜਾਅ ‘ਚ 49 ਸੀਟਾਂ, 25 ਮਈ ਨੂੰ ਛੇਵੇਂ ਗੇੜ ‘ਚ 57 ਸੀਟਾਂ ਅਤੇ ਜੂਨ ਨੂੰ ਸੱਤਵੇਂ ਅਤੇ ਆਖਰੀ ਪੜਾਅ ‘ਚ 57 ਸੀਟਾਂ ‘ਤੇ ਵੋਟਿੰਗ ਹੋਵੇਗੀ।

error: Content is protected !!