ਹੈਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਕ.ਤ.ਲ ਕਰਨ ਵਾਲਾ ਗੈਂ.ਗਸਟਰ ਪੁਲਿਸ ਨੇ ਮਾਰ”ਤਾ, ਪਿੱਛਾ ਕਰਦਿਆਂ ਘੇਰਿਆ,ਜਵਾਬੀ ਫਾਇਰਿੰਗ ‘ਚ ਫਿਰ ਮਾ.ਰੀ ਗੋ.ਲ਼ੀ

ਹੈਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਕ.ਤ.ਲ ਕਰਨ ਵਾਲਾ ਗੈਂ.ਗਸਟਰ ਪੁਲਿਸ ਨੇ ਮਾਰ”ਤਾ, ਪਿੱਛਾ ਕਰਦਿਆਂ ਘੇਰਿਆ,ਜਵਾਬੀ ਫਾਇਰਿੰਗ ‘ਚ ਫਿਰ ਮਾ.ਰੀ ਗੋ.ਲ਼ੀ


ਵੀਓਪੀ ਬਿਊਰੋ, ਹੁਸ਼ਿਆਰਪੁਰ : ਮੁਕੇਰੀਆਂ ਕੋਲ ਮੰਸੂਰਪੁਰ ਵਿਚ ਐਤਵਾਰ ਨੂੰ ਹੈਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਕ.ਤ.ਲ ਕਰਨ ਵਾਲੇ ਸੁਖਵਿੰਦਰ ਸਿੰਘ ਉਰਫ ਰਾਣਾ ਮਨਸੂਰਪੁਰੀਆ ਦਾ ਪੁਲਿਸ ਨੇ ਸੋਮਵਾਰ ਸ਼ਾਮ ਸਾਢੇ ਛੇ ਵਜੇ ਐਨਕਾਊਂਟਰ ਕਰ ਦਿੱਤਾ। ਮਨਸੂਰਪੁਰੀਆ ਇਕ ਗਲਤੀ ਕਾਰਨ ਪੁਲਿਸ ਦੇ ਹੱਥ ਚੜ੍ਹ ਕੇ ਮਾਰਿਆ ਗਿਆ। ਐਤਵਾਰ ਤੋਂ ਹੀ ਰਾਣਾ ਮਨਸੂਰਪੁਰੀਆ ਦੇ ਪਿੱਛੇ ਲੱਗੀ ਪੁਲਿਸ ਨੂੰ ਪਹਿਲੀ ਸਫਲਤਾ ਉਸ ਸਮੇਂ ਮਿਲੀ ਜਦੋਂ ਰਾਣਾ ਦੀ ਲੋਕੇਸ਼ਨ ਉਸ ਦੇ ਮੋਬਾਈਲ ਆਨ ਕਰਦੇ ਹੀ ਮਿਲ ਗਈ। ਜਿਵੇਂ ਹੀ ਰਾਣੇ ਨੇ ਆਪਣਾ ਮੋਬਾਈਲ ਆਨ ਕੀਤਾ ਤਾਂ ਪੁਲਿਸ ਨੂੰ ਉਸ ਦੀ ਲੋਕੇਸ਼ਨ ਮਿਲ ਗਈ। ਲੋਕੇਸ਼ਨ ਮੁਤਾਬਕ ਰਾਣਾ ਪੁਰਾਣਾ ਭੰਗਾਲਾ ਦੇ ਕਰੀਬ ਹਾਜੀਪੁਰ ਕੋਲ ਜੰਗਲ ਵੱਲ ਜਾਂਦਾ ਦੇਖਿਆ ਗਿਆ। ਪਹਿਲੀ ਵਾਰ ਪੰਜਾਬ ਪੁਲਿਸ ਨੇ ਕਿਸੇ ਗੈਂ.ਗਸਟਰ ਜਾਂ ਮੁਲਜ਼ਮ ਨੂੰ ਟ੍ਰੇਸ ਕਰਨ ਲਈ ਉਕਤ ਤਿੰਨ ਚਾਰ ਕਿਲੋਮੀਟਰ ਦੇ ਇਲਾਕੇ ਵਿਚ ਸਰਚ ਨੂੰ ਤੇਜ਼ ਕਰਨ ਲਈ ਕਈ ਡ੍ਰੋਨਾਂ ਦੀ ਮਦਦ ਲਈ। ਪੂਰਾ ਦਿਨ ਪੁਲਿਸ ਨੂੰ ਚਕਮਾ ਦਿੰਦੇ ਹੋਏ ਰਾਣਾ ਕਦੇ ਖੇਤਾਂ ਵਿਚ ਲੁਕਦਾ ਤਾਂ ਕਦੇ ਕਿਸੇ ਹੋਰ ਥਾਂ ’ਤੇ। ਇਸ ਦੌਰਾਨ ਰਾਣਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੰਗਾਲਾ ਮੇਨ ਰੋਡ ’ਤੇ ਪਹੁੰਚਿਆ। ਜਿੱਥੇ ਉਸ ਨੇ ਪੈਟਰੋਲ ਪੰਪ ’ਤੇ 200 ਰੁਪਏ ਦਾ ਪੈਟਰੋਲ ਭਰਵਾਇਆ। ਪੁਲਿਸ ਲਗਾਤਾਰ ਉਸ ਦੀ ਪੈੜ ਦੱਬਦੀ ਉਸ ਦੇ ਪਿੱਛੇ ਸੀ।


ਸ਼ਾਮ 5 ਵਜੇ ਉਹ ਇਕ ਦੁਕਾਨ ’ਤੇ ਪਾਨ ਜਰਦਾ ਖਰੀਦਣ ਲਈ ਪਹੁੰਚਿਆ। ਇਸ ਤੋਂ ਬਾਅਦ 6.30 ਵਜੇ ਜਦੋਂ ਪੁਲਿਸ ਨੇ ਰਾਣੇ ਨੂੰ ਘੇਰਿਆ ਤਾਂ ਦੂਰੋਂ ਹੀ ਉਸ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ ਅਤੇ ਹਿਮਾਚਲ ਵਾਲੇ ਪਾਸੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਵਿਚ ਉਹ ਮਾਰਿਆ ਗਿਆ। ਲਗਪਗ 6.33 ਵਜੇ ਪਿੱਛਾ ਕਰਦੇ ਸਮੇਂ ਮੇਨ ਰੋਡ ਤੋਂ ਹੇਠਾਂ ਖੇਤਾਂ ਵਿਚ ਲਾਸ਼ ਮਿਲੀ। ਉਸ ਨੂੰ ਗੋਲ਼ੀ ਲੱਗੀ ਹੋਈ ਸੀ।

error: Content is protected !!