Skip to content
Sunday, December 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
March
19
ਮੁਜ਼ਾਹਰਾ ਕਰਦੇ ਨੂੰ ਰੋਕਣ ਲੱਗੀ ਪੁਲਿਸ, ਡੀਐਸਪੀ ਸਾਹਮਣੇ ਕੋਰੋਨਾ ਵਲੰਟੀਅਰ ਨੇ ਪੀ ਲਿਆ ਜ਼ਹਿਰ
Latest News
Punjab
ਮੁਜ਼ਾਹਰਾ ਕਰਦੇ ਨੂੰ ਰੋਕਣ ਲੱਗੀ ਪੁਲਿਸ, ਡੀਐਸਪੀ ਸਾਹਮਣੇ ਕੋਰੋਨਾ ਵਲੰਟੀਅਰ ਨੇ ਪੀ ਲਿਆ ਜ਼ਹਿਰ
March 19, 2024
Voice of Punjab
ਮੁਜ਼ਾਹਰਾ ਕਰਦੇ ਨੂੰ ਰੋਕਣ ਲੱਗੀ ਪੁਲਿਸ, ਡੀਐਸਪੀ ਸਾਹਮਣੇ ਕੋਰੋਨਾ ਵਲੰਟੀਅਰ ਨੇ ਪੀ ਲਿਆ ਜ਼ਹਿਰ
ਵੀਓਪੀ ਬਿਊਰੋ, ਮੁਹਾਲੀ : ਮੁਹਾਲੀ ਦੇ ਖਰੜ ਕਸਬੇ ਵਿਚ ਸਰਕਾਰ ਦਾ ਵਿਰੋਧ ਕਰ ਰਹੇ ਇੱਕ ਕੋਰੋਨਾ ਵਾਲੰਟੀਅਰ ਨੇ ਡੀਐਸਪੀ ਕਰਨ ਸੰਧੂ ਦੀ ਹਾਜ਼ਰੀ ਵਿਚ ਜ਼ਹਿਰ ਪੀ ਲਿਆ। ਉਸ ਨੂੰ ਖਰੜ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ। ਕੋਰੋਨਾ ਵਲੰਟੀਅਰ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ।
ਪੰਜਾਬ ਭਰ ਵਿਚ ਸੈਂਕੜੇ ਵਾਲੰਟੀਅਰਾਂ ਨੇ ਕੋਰੋਨਾ ਦੇ ਸਮੇਂ ਦੌਰਾਨ ਸਰਕਾਰ ਦੇ ਹੁਕਮਾਂ ‘ਤੇ ਸੇਵਾ ਕੀਤੀ। ਹੁਣ ਉਹ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਪੰਜਾਬ ਭਰ ਤੋਂ 200 ਦੇ ਕਰੀਬ ਕੋਰੋਨਾ ਵਾਲੰਟੀਅਰ ਖਰੜ ਬਾਰਡਰ ‘ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ।
ਇਸ ਦੌਰਾਨ ਉਨ੍ਹਾਂ ਸੜਕ ਨੂੰ ਜਾਮ ਕਰ ਦਿੱਤਾ। ਵੱਧਦੇ ਰੋਸ ਨੂੰ ਦੇਖਦਿਆਂ ਡੀਐਸਪੀ ਕਰਨ ਸੰਧੂ ਮੌਕੇ ’ਤੇ ਪੁੱਜੇ। ਰੋਡ ਜਾਮ ਕਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਨਪ੍ਰੀਤ ਨੇ ਪੁਲਿਸ ਦੇ ਸਾਹਮਣੇ ਹੀ ਜ਼ਹਿਰ ਪੀ ਲਿਆ। ਇਸ ਮਗਰੋਂ ਮੌਕੇ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰ ਕੇ ਧਰਨਾ ਸਮਾਪਤ ਕਰ ਦਿੱਤਾ ਗਿਆ।
Post navigation
ਹੱਦ ਆ ਇਨ੍ਹਾਂ ਦੀ ਵੀ…. ਕਹਿੰਦੀ ਮੇਰਾ ਦਿਲ ਨਹੀਂ ਲੱਗਦਾ ਆਪਣੇ ਪਿਆਰ ਬਿਨਾਂ, ਪਤੀ ਨੇ ਕੌੜਾ ਘੁੱਟ ਭਰ ਕੇ ਕਰ’ਤਾ ਪ੍ਰੇਮੀ ਨਾਲ ਵਿਆਹ
ਸਾਬਕਾ ਵਿਧਾਇਕ, ਪਤਨੀ ਸਮੇਤ 13 ਜਣਿਆਂ ਖਿ਼ਲਾਫ਼ ਕੇਸ ਦਰਜ, ਭਤੀਜੇ ਦੇ ਘਰਵਾਲੀ ਨੇ ਲਾਏ ਦੋਸ਼- ਗੱਡੀ ‘ਚ ਅਗਵਾ ਕਰ ਕਮਰੇ ‘ਚ ਲਿਜਾ ਅਸ਼ਲੀਲ ਫਿਲਮ ਬਣਾਈ, ਰਾਤ ਭਰ ਕਮਰੇ ‘ਚ ਰੱਖ ਕੇ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us