GST ਵਿਭਾਗ ਦਾ DC ਆਪਣੇ ਹੀ ਦਫਤਰ ‘ਚ ਲੈ ਰਿਹਾ ਸੀ ਰਿਸ਼ਵਤ, ਵਿਜੀਲੈਂਸ ਨੇ ਛਾਪਾ ਮਾਰ ਕੇ ਦਬੋਚਿਆ, ਇੱਜ਼ਤ ਵੀ ਗਈ ਤੇ ਨੌਕਰੀ ਵੀ

GST ਵਿਭਾਗ ਦਾ DC ਆਪਣੇ ਹੀ ਦਫਤਰ ‘ਚ ਲੈ ਰਿਹਾ ਸੀ ਰਿਸ਼ਵਤ, ਵਿਜੀਲੈਂਸ ਨੇ ਛਾਪਾ ਮਾਰ ਕੇ ਦਬੋਚਿਆ, ਇੱਜ਼ਤ ਵੀ ਗਈ ਤੇ ਨੌਕਰੀ ਵੀ

ਯੂਪੀ (ਵੀਓਪੀ ਬਿਊਰੋ) ਸਰਕਾਰਾਂ ਜਿੰਨੀਆਂ ਵੀ ਬਦਲ ਜਾਣ ਪਰ ਭ੍ਰਿਸ਼ਟਾਚਾਰ ਦਾ ਕੀੜਾ ਸਮਾਜ ਵਿਚੋਂ ਕੋਈ ਵੀ ਖਤਮ ਨਹੀਂ ਕਰ ਪਾ ਰਿਹਾ। ਯੂਪੀ ਵਿੱਚ ਯੋਗੀ ਸਰਕਾਰ ਆਪਣੀ ਜਿੰਨੀ ਮਰਜ਼ੀ ਤਾਰੀਫ ਕਰ ਲਵੇ ਪਰ ਭ੍ਰਿਸ਼ਟਾਚਾਰ ਤੇ ਅਪਰਾਧ ਉੱਥੇ ਵੀ ਸਿਖਰ ‘ਤੇ ਹੈ।

ਜਾਣਕਾਰ ਮੁਤਾਬਕ ਲਖਨਊ ‘ਚ ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦੇ ਹੋਏ ਜੀਐੱਸਟੀ ਦੇ ਡਿਪਟੀ ਕਮਿਸ਼ਨਰ ਧਨੇਂਦਰ ਕੁਮਾਰ ਪਾਂਡੇ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੰਗਲਵਾਰ ਸ਼ਾਮ ਨੂੰ ਵਿਜੀਲੈਂਸ ਟੀਮ ਨੇ ਸੇਲਜ਼ ਟੈਕਸ ਹੈੱਡਕੁਆਰਟਰ ਪਹੁੰਚ ਕੇ ਧਨੇਂਦਰ ਪਾਂਡੇ ਨੂੰ 2 ਲੱਖ ਰੁਪਏ ਲੈਂਦਿਆਂ ਕਾਬੂ ਕਰ ਲਿਆ।

ਪਾਂਡੇ ਐਡਮ ਡੇਟਾ ਸਰਵਿਸਿਜ਼ ਤੋਂ ਰਿਸ਼ਵਤ ਦੇ ਪੈਸੇ ਲੈ ਰਿਹਾ ਸੀ। ਵਿਜੀਲੈਂਸ ਟੀਮ ਦੀ ਛਾਪੇਮਾਰੀ ਕਾਰਨ ਸੈਲ ਟੈਕਸ ਦਫ਼ਤਰ ਵਿੱਚ ਹੜਕੰਪ ਮੱਚ ਗਿਆ। ਕੁਝ ਸਮਾਂ ਤਾਂ ਉਥੇ ਕੰਮ ਕਰ ਰਹੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮਝ ਨਹੀਂ ਆ ਸਕੀ ਕਿ ਮਾਮਲਾ ਕੀ ਹੈ ਪਰ ਬਾਅਦ ‘ਚ ਹੌਲੀ-ਹੌਲੀ ਜਦੋਂ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਧਨੇਂਦਰ ਕੁਮਾਰ ਪਾਂਡੇ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਾ ਤਾਂ ਹਰ ਕੋਈ ਹੱਕਾ-ਬੱਕਾ ਰਹਿ ਗਿਆ।

error: Content is protected !!