IPL ‘ਚ ਸੱਟਾ ਲਾਉਣ ਦੀ ਲੱਗੀ ਲੱਤ, ਹਾਰ ਗਿਆ ਡੇਢ ਕਰੋੜ ਰੁਪਏ, ਪਤਨੀ ਨੇ ਪਰੇਸ਼ਾਨ ਹੋ ਕੇ ਕਰ ਲਈ ਖੁਦਕੁਸ਼ੀ

IPL ‘ਚ ਸੱਟਾ ਲਾਉਣ ਦੀ ਲੱਗੀ ਲੱਤ, ਹਾਰ ਗਿਆ ਡੇਢ ਕਰੋੜ ਰੁਪਏ, ਪਤਨੀ ਨੇ ਪਰੇਸ਼ਾਨ ਹੋ ਕੇ ਕਰ ਲਈ ਖੁਦਕੁਸ਼ੀ


ਵੀਓਪੀ ਬਿਊਰੋ- ਕਰਨਾਟਕ ਤੋਂ ਇੱਕ ਬਹੁਤ ਹੀ ਦੁਖਦ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਈਪੀਐਲ ਸੱਟੇਬਾਜ਼ੀ ਵਿੱਚ ਡੇਢ ਕਰੋੜ ਰੁਪਏ ਹਾਰਨ ਵਾਲੇ ਵਿਅਕਤੀ ਦੀ ਪਤਨੀ ਨੇ ਖੁਦਕੁਸ਼ੀ ਕਰ ਲਈ। ਇੰਜੀਨੀਅਰ ਦਰਸ਼ਨ ਬਾਬੂ ਦੀ 23 ਸਾਲਾ ਪਤਨੀ ਰੰਜੀਤਾ ਦੀ ਲਾਸ਼ 18 ਮਾਰਚ ਨੂੰ ਉਨ੍ਹਾਂ ਦੇ ਘਰ ਦੀ ਛੱਤ ਨਾਲ ਲਟਕਦੀ ਮਿਲੀ ਸੀ।

ਚਿੱਤਰਦੁਰਗਾ ਦਾ ਰਹਿਣ ਵਾਲਾ ਦਰਸ਼ਨ ਬਾਬੂ ਹੋਸਾਦੁਰਗਾ ਵਿੱਚ ਮਾਈਨਰ ਸਿੰਚਾਈ ਵਿਭਾਗ ਵਿੱਚ ਸਹਾਇਕ ਇੰਜੀਨੀਅਰ ਵਜੋਂ ਕੰਮ ਕਰਦਾ ਹੈ। ਉਹ ਕ੍ਰਿਕਟ ਮੈਚਾਂ ‘ਤੇ ਸੱਟੇਬਾਜ਼ੀ ਦਾ ਸ਼ੌਕੀਨ ਹੈ ਅਤੇ 2021 ਤੋਂ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚਾਂ ‘ਤੇ ਸੱਟਾ ਲਗਾ ਰਿਹਾ ਸੀ। ਰੰਜੀਤਾ ਦੇ ਪਤੀ ਦਰਸ਼ਨ ਨੇ IPL ‘ਤੇ ਸੱਟੇਬਾਜ਼ੀ ਲਈ 13 ਲੋਕਾਂ ਤੋਂ ਡੇਢ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।

ਉਹ ਉਸ ਦੇ ਘਰ ਆ ਕੇ ਪੈਸੇ ਮੰਗਣ ਲਈ ਧਮਕੀਆਂ ਦਿੰਦੇ ਸਨ। ਇਸ ਤੋਂ ਤੰਗ ਆ ਕੇ ਰੰਜੀਤਾ ਨੇ ਖੁਦਕੁਸ਼ੀ ਕਰ ਲਈ।

ਰੰਜੀਤਾ ਨੇ ਇੱਕ ਸੁਸਾਈਡ ਨੋਟ ਵੀ ਛੱਡਿਆ ਹੈ, ਜਿਸ ਵਿੱਚ ਉਸਨੇ ਲੋਨ ਦੇਣ ਵਾਲਿਆਂ ਤੋਂ ਮਿਲ ਰਹੀਆਂ ਧਮਕੀਆਂ ਬਾਰੇ ਵਿਸਥਾਰ ਵਿੱਚ ਦੱਸਿਆ ਹੈ। ਪੁਲਿਸ ਨੇ ਇਸ ਨੋਟ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਹੈ।

error: Content is protected !!