ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਡੇ ਕਾਂਗਰਸ ਦੇ ਤੋਤੇ, Income Tax ਨੇ ਭੇਜਿਆ 1700 ਕਰੋੜ ਰੁਪਏ ਦੀ ਰਿਕਵਰੀ ਦਾ ਨੋਟਿਸ

ਲੋਕ ਸਭਾ ਚੋਣਾਂ ਤੋਂ ਪਹਿਲਾਂ ਉੱਡੇ ਕਾਂਗਰਸ ਦੇ ਤੋਤੇ, Income Tax ਨੇ ਭੇਜਿਆ 1700 ਕਰੋੜ ਰੁਪਏ ਦੀ ਰਿਕਵਰੀ ਦਾ ਨੋਟਿਸ


ਨਵੀਂ ਦਿੱਲੀ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਇਹ ਅਜਿਹਾ ਝਟਕਾ ਹੈ ਕਿ ਇਸ ਨਾਲ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿੱਚ ਲੜਨਾ ਹੀ ਭਾਰੀ ਪੈ ਸਕਦਾ ਹੈ। ਆਮਦਨ ਕਰ ਵਿਭਾਗ ਨੇ ਕਾਂਗਰਸ ਪਾਰਟੀ ਨੂੰ 1700 ਕਰੋੜ ਰੁਪਏ ਦੀ ਰਿਕਵਰੀ ਲਈ ਨੋਟਿਸ ਭੇਜਿਆ ਹੈ।


ਇਹ ਨੋਟਿਸ ਸਾਲ 2017-18 ਤੋਂ 2020-21 ਲਈ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਵੱਲੋਂ ਭੇਜੇ ਨੋਟਿਸ ‘ਚ ਟੈਕਸ ਦੇ ਨਾਲ ਜੁਰਮਾਨਾ ਅਤੇ ਵਿਆਜ ਵੀ ਜੋੜਿਆ ਗਿਆ ਹੈ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੇ ਵੀ ਕਾਂਗਰਸ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸ ਨੂੰ ਇਹ ਨੋਟਿਸ ਭੇਜਿਆ ਗਿਆ ਹੈ।

ਕਾਂਗਰਸ ਨੇ 2017-18 ਤੋਂ 2020-21 ਤੱਕ ਟੈਕਸ ਇਕੱਠਾ ਕਰਨ ਲਈ ਨੋਟਿਸ ਭੇਜਣ ਦਾ ਵਿਰੋਧ ਕਰਦੇ ਹੋਏ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

error: Content is protected !!