ਜਲੰਧਰ ‘ਚ ਪੁਲਿਸ-ਗੈਂਗਸਟਰਾਂ ‘ਚ ਮੁੱਠਭੇੜ, ਦੋਵਾਂ ਪਾਸਿਓ ਚੱਲੀਆਂ ਗੋ.ਲੀਆਂ, ਬਦਮਾਸ਼ ਚਿੰਟੂ ਗ੍ਰਿਫ਼ਤਾਰ

ਜਲੰਧਰ ‘ਚ ਪੁਲਿਸ-ਗੈਂਗਸਟਰਾਂ ‘ਚ ਮੁੱਠਭੇੜ, ਦੋਵਾਂ ਪਾਸਿਓ ਚੱਲੀਆਂ ਗੋ.ਲੀਆਂ, ਬਦਮਾਸ਼ ਚਿੰਟੂ ਗ੍ਰਿਫ਼ਤਾਰ

 

ਜਲੰਧਰ (ਵੀਓਪੀ ਬਿਊਰੋ) ਵੀਰਵਾਰ ਦੇਰ ਰਾਤ ਜਲੰਧਰ ਦੇ ਆਬਾਦਪੁਰਾ ਵਿੱਚ ਸੀਆਈਏ ਸਟਾਫ਼ ਦਾ ਗੈਂਗਸਟਰ ਚਿੰਟੂ ਅਤੇ ਉਸਦੇ ਸਾਥੀਆਂ ਨਾਲ ਮੁਕਾਬਲਾ ਹੋ ਗਿਆ। ਇਸ ਵਿੱਚ ਗੋਲੀ ਇੱਕ ਗੈਂਗਸਟਰ ਦੀ ਲੱਤ ਨੂੰ ਛੂਹ ਕੇ ਬਾਹਰ ਨਿਕਲ ਗਈ। ਮੁਕਾਬਲੇ ‘ਚ ਦੋਵਾਂ ਪਾਸਿਆਂ ਤੋਂ ਕਰੀਬ 12 ਗੋਲੀਆਂ ਚਲਾਈਆਂ ਗਈਆਂ।

 

ਇਸ ਸਾਰੀ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਮੁਲਜ਼ਮ ਪੁਲਿਸ ਪਾਰਟੀ ਨੂੰ ਦੇਖ ਕੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।

ਮੁਲਜ਼ਮਾਂ ਕੋਲੋਂ ਆਧੁਨਿਕ ਹਥਿਆਰ ਵੀ ਬਰਾਮਦ ਹੋਏ ਹਨ। ਚਾਰਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-6 (ਮਾਡਲ ਟਾਊਨ ਥਾਣਾ) ਵਿੱਚ ਵੱਖਰਾ ਕੇਸ ਦਰਜ ਕੀਤਾ ਗਿਆ ਹੈ।


ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮਾਂ ਨੂੰ ਪੁਲਿਸ ਦੇ ਆਉਣ ਦਾ ਪਤਾ ਸੀ। ਮੁਲਜ਼ਮ ਇੱਕ ਘਰ ਵਿੱਚ ਲੁਕੇ ਹੋਏ ਸਨ। ਪੁਲਿਸ ਦੇ ਆਉਣ ਦੀ ਸੂਚਨਾ ਮਿਲਣ ’ਤੇ ਦੋ ਮੁਲਜ਼ਮਾਂ ਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ।

ਇਸ ਤੋਂ ਬਾਅਦ ਪੁਲਸ ਗੈਂਗਸਟਰ ਚਿੰਟੂ ਅਤੇ ਉਸ ਦੇ ਹੋਰ ਸਾਥੀ ਨੂੰ ਗ੍ਰਿਫਤਾਰ ਕਰਨ ਲਈ ਗਈ। ਜਿਸ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿਚ ਚਲਾਈ ਗਈ ਗੋਲੀ ਗੈਂਗਸਟਰ ਚਿੰਟੂ ਦੀ ਲੱਤ ਨੂੰ ਛੂਹ ਕੇ ਬਾਹਰ ਨਿਕਲ ਗਈ। ਕ੍ਰਾਈਮ ਸੀਨ ਦੀਆਂ ਕੁਝ ਵੀਡੀਓ ਫੋਟੋਆਂ ਸਾਹਮਣੇ ਆਈਆਂ ਹਨ। ਜਿਸ ਵਿੱਚ ਪੁਲਿਸ ਗੈਂਗਸਟਰਾਂ ਨੂੰ ਫੜ ਕੇ ਹੇਠਾਂ ਉਤਾਰ ਰਹੀ ਹੈ।

error: Content is protected !!