ਇੰਨੋਸੈਂਟ ਹਾਰਟਸ ਦੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ


ਜਲੰਧਰ(ਪ੍ਰਥਮ ਕੇਸਰ): ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾ ਬ੍ਰਾਂਚ ਵਿਖੇ ਸੈਸ਼ਨ 2024-25 ਵਿੱਚ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਇੱਕ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਰੋਲ ਨੰਬਰ ਅਤੇ ਟਾਈਮ ਟੇਬਲ ਦਿੱਤੇ ਗਏ।

ਪ੍ਰੋਫੈਸਰ ਰਾਹੁਲ ਜੈਨ (ਡਿਪਟੀ ਡਾਇਰੈਕਟਰ, ਸਕੂਲ ਕਾਲਜ) ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੁਆਰਾ ਚੁਣੇ ਗਏ ਵਿਸ਼ਿਆਂ ਵਿੱਚ ਸਮਰਪਣ ਅਤੇ ਦ੍ਰਿੜ੍ਹਤਾ ਨਾਲ ਆਪਣੇ ਜੀਵਨ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀ ਰਾਜੀਵ ਪਾਲੀਵਾਲ (ਪ੍ਰਿੰਸੀਪਲ, ਗ੍ਰੀਨ ਮਾਡਲ ਟਾਊਨ) ਅਤੇ ਮਿਸ ਸ਼ਾਲੂ ਸਹਿਗਲ (ਪ੍ਰਿੰਸੀਪਲ, ਲੋਹਾਰਾਂ) ਅਤੇ ਪ੍ਰੋਫੈਸਰ ਜਿਤੇਨ ਨੇ ਅਕਾਦਮਿਕ ਸੈਸ਼ਨ ਦੀ ਸਮਾਂ-ਸਾਰਣੀ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਪਾਵਰ ਪੁਆਇੰਟ ਰਾਹੀਂ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸੀਬੀਐੱਸਈ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣੂੰ ਕਰਵਾਇਆ, ਬੋਰਡ ਵਿੱਚ ਸਮੇਂ-ਸਮੇਂ ‘ਤੇ ਹੋਣ ਵਾਲੀਆਂ ਤਬਦੀਲੀਆਂ ਬਾਰੇ ਜਾਣੂੰ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਸਟਾਫ਼ ਨਾਲ ਜਾਣੂੰ ਕਰਵਾਇਆ। ਮੰਚ ਸੰਚਾਲਨ ਸ੍ਰੀਮਤੀ ਅੰਬਿਕਾ ਪਸਰੀਜਾ (ਗਰੀਨ ਮਾਡਲ ਟਾਊਨ) ਅਤੇ ਸ੍ਰੀਮਤੀ ਨਿਮਿਸ਼ਾ (ਲੋਹਾਰਾਂ) ਨੇ ਕੀਤਾ। ਸਮੂਹ ਸਟਾਫ਼ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ।


  ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ.ਅਨੂਪ ਬੌਰੀ ਨੇ ਗਿਆਰਵੀਂ ਜਮਾਤ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਅਣਥੱਕ ਮਿਹਨਤ ਕਰਨ ਅਤੇ ਮਿਹਨਤ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕੀਤਾ |

error: Content is protected !!