ਬੈਂਕ ਚ ਨੌਕਰੀ ਕਰਦਾ-ਕਰਦਾ ਇਹ ਪੰਜਾਬੀ ਬਣ ਗਿਆ ਸ਼ਾਤਿਰ ਠੱਗ, ਜੇਲ੍ਹ ਤੋਂ ਆਕੇ ਛਾਪਣ ਲੱਗਾ ਜਾਅਲੀ ਨੌਟ, ਇੰਝ ਗਿਆ ਫੜ੍ਹਿਆ

ਬਟਾਲਾ (ਵੀਓਪੀ ਬਿਊਰੋ) ਬਟਾਲਾ ਪੁਲਿਸ ਵਲੋਂ ਕਾਰ ਸਵਾਰ ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 27 ਲੱਖ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪੁਲਿਸ ਨੇ ਕਾਰ ਵੀ ਕਬਜ਼ੇ ਚ ਲੈ ਲਈ ਹੈ। ਉਥੇ ਹੀ ਬਟਾਲਾ ਪੁਲਿਸ ਐਸਐਸਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਤੇ ਬੀਤੀ ਦੇਰ ਰਾਤ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹਾਈਵੇ ਤੇ ਸਥਿਤ ਪਿੰਡ ਸੈਦ ਮੁਬਾਰਕ ਨੇੜੇ ਨਾਕਾ ਲਗਾਇਆ ਹੋਇਆ ਸੀ ਕਿ ਇੱਕ ਕਾਰ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 27 ਲੱਖ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ।

ਉਥੇ ਹੀ ਫੜੇ ਗਏ ਮੁਲਜਮਾਂ ਦੀ ਪਛਾਣ ਸੁਖਬੀਰ ਸਿੰਘ ਅਤੇ ਉਸਦੀ ਪਤਨੀ ਗੁਰਇੰਦਰ ਕੌਰ ਵਾਸੀ ਜਿਲਾ ਅੰਮ੍ਰਿਤਸਰ ਵਜੋਂ ਹੋਈ ਹੈ | ਅਤੇ ਐਸਐਸਪੀ ਬਟਾਲਾ ਨੇ ਦਸਿਆ ਕਿ ਜਦ ਦੋਵਾਂ ਪਤੀ ਪਤਨੀ ਨੂੰ ਗ੍ਰਿਫ਼ਤਾਰ ਕਰ ਪੁਛਗਿੱਸ਼ ਕੀਤੀ ਤਾ ਉਹਨਾਂ ਦੇ ਘਰ ਜਿਲਾ ਅੰਮ੍ਰਿਤਸਰ ਚ ਜਾਂਚ ਕੀਤੀ ਤਾ ਉਥੋ ਤਿੰਨ ਲੱਖ ਰੁਪੈ ਦੇ ਹੋਰ ਜਾਅਲੀ ਨੋਟ ਮਿਲੇ ਅਤੇ ਉਥੇ ਹੀ ਪੁਲਿਸ ਵਲੋਂ ਇਸ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਪੇਪਰ ਆਦਿ ਸਾਮਾਨ ਵੀ ਜਬਤ ਕੀਤਾ ਗਿਆ |

ਉਥੇ ਹੀ ਇਹ ਪਤੀ ਪਤਨੀ ਇਹਨੇ ਸ਼ਾਤਿਰ ਹਨ ਕਿ ਇਹਨਾਂ ਵਲੋਂ ਇਹ ਨੋਟ ਖੁਦ ਤਿਆਰ ਕੀਤੇ ਜਾਂਦੇ ਸਨ ਅਤੇ ਇਹ ਜੋ ਕਰੰਸੀ ਤਿਆਰ ਕੀਤੀ ਗਈ ਸੀ ਇਹ ਹਿਮਾਚਲ ਪ੍ਰਦੇਸ਼ ਡਿਲੀਵਰੀ ਹੋਣੀ ਸੀ ਅਤੇ ਸਾਰੇ ਨੋਟ 500 ਰੁਪੇ ਦੇ ਸਣ ਉਥੇ ਹੀ ਪੁਲਿਸ ਵਲੋ ਖੁਲਸਾ ਕੀਤਾ ਗਿਆ ਹੈ ਕਿ ਇਹ ਇਕ ਲੱਖ ਰੁਪੈ ਚ ਚਾਰ ਲੱਖ ਰੁਪੇ ਫਰਜੀ ਨੋਟ ਵੇਚਣੇ ਸਨ ।

ਉਥੇ ਹੀ ਪੁਲਿਸ ਐਸਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਸੁਖਬੀਰ ਸਿੰਘ ਪਹਿਲਾਂ ਕੋਆਪਰੇਟਿਵ ਬੈਂਕ ਚ ਨੌਕਰੀ ਕਰਦਾ ਸੀ ਅਤੇ ਉਥੇ ਵੀ ਕਰੋੜਾ ਦਾ ਘਪਲਾ ਕੀਤਾ ਸੀ ਜਿਸ ਦੇ ਚਲਦੇ ਉਸ ਖਿਲਾਫ ਕੈਸ ਦਰਜ ਹੋਇਆ ਸੀ ਅਤੇ ਗ੍ਰਿਫਤਾਰ ਹੋਣ ਤੋ ਬਾਅਦ ਜੇਲ ਚ ਭੇਜਿਆ ਗਿਆ ਅਤੇ ਉਥੇ ਜੇਲ ਚ ਹੀ ਇਕ ਸਾਥੀ ਮਿਲਿਆ ਜਿਸ ਨਾਲ ਇਸ ਨੇ ਇਹ ਫ਼ਰਜੀ ਨੋਟ ਤਿਆਰ ਕਰਨ ਦਾ ਪਲੈਨ ਕੀਤਾ ਅਤੇ ਮੁੜ ਹੁਣ ਜਦ ਇਹ ਜੇਲ ਚੋ ਬਾਹਰ ਆਇਆ ਤਾ ਉਸ ਵਲੋ ਇਹ ਕਾਲਾ ਧੰਦਾ ਸ਼ੁਰੂ ਕੀਤਾ ਗਿਆ ਸੀ ।

error: Content is protected !!