
ਇਸ ਤੋਂ ਇਲਾਵਾ ਏਤਿਸਲਾਤ ਕੰਪਨੀ ਦੇ ਵਿਸ਼ੇਸ਼ ਨੰਬਰਾਂ ਲਈ ਬੋਲੀ ਤੋਂ 4.135 ਕਰੋੜ ਦਿਰਹਾਮ (ਲਗਪਗ 9 ਕਰੋੜ ਰੁਪਏ) ਤੇ ਡੂ ਕੰਪਨੀ ਦੇ ਵਿਸ਼ੇਸ਼ ਨੰਬਰਾਂ ਤੋਂ 4.935 ਕਰੋੜ ਦਿਰਹਾਮ (ਕਰੀਬ 11 ਕਰੋੜ ਰੁਪਏ) ਪ੍ਰਾਪਤ ਹੋਏ। ਇਸ ਨਿਲਾਮੀ ਵਿੱਚ ਸਿਰਫ਼ 10 ਵਿਸ਼ੇਸ਼ ਵਾਹਨਾਂ ਦੀਆਂ ਨੰਬਰ ਪਲੇਟਾਂ ਤੇ ਪ੍ਰਮੁੱਖ ਦੂਰਸੰਚਾਰ ਕੰਪਨੀਆਂ ਡੂ ਤੇ ਏਤਿਸਲਾਤ ਦੇ 21 ਮੋਬਾਈਲ ਨੰਬਰ ਸ਼ਾਮਲ ਸਨ।
ਇਸ ਨਿਲਾਮੀ ਤੋਂ ਇਕੱਠੀ ਹੋਈ ਰਕਮ “Dh1 ਬਿਲੀਅਨ ਮਦਰਜ਼ ਐਂਡੋਮੈਂਟ ਮੁਹਿੰਮ” ਨੂੰ ਦਾਨ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਹ ਮੁਹਿੰਮ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੁਆਰਾ ਸ਼ੁਰੂ ਕੀਤੀ ਗਈ ਸੀ।