ਮਰੀਜ਼ਾਂ ਨਾਲ ਭਰੇ ਹਸਪਤਾਲ ਚ ਪਿਆ ਭੜਥੂ, ਵਿਹੜੇ ਦ ਰੱਖਕੇ ਮਰੀਜ਼ ਕਰਨਾ ਪਿਆ ਇਲਾਜ਼, ਜਾਣੋਂ ਕੀ ਸੀ ਕਾਰਨ

(ਵੀਓਪੀ ਬਿਊਰੋ)ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੈਡੀਸਨ ਯੂਨਿਟ 2 ਵਿਚ ਅੱਜ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਆਨਨ ਫਾਨਨ ਵਿਚ ਵਾਰਡ ਵਿਚ ਦਾਖਲ ਮਰੀਜਾਂ ਨੂੰ ਬਾਹਰ ਕੱਢਿਆ ਜਿਸ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ।ਪ੍ਰਾਂਪਤ ਜਾਣਕਾਰੀ ਅਨੁਸਾਰ ਅੱਜ ਦੁਪਿਹਰ ਕਰੀਬ 1 ਵਜੇ ਜੀਜੀਐਸ ਮੈਡੀਕਲ ਹਸਪਤਾਲ ਦੇ ਮੈਡੀਸਨ ਯੂਨਿਟ 2 ਦੇ ਬਾਥਰੂਮਾਂ ਵਿਚ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਹਸਪਤਾਲ ਦੇ ਵਾਰਡ ਦੇ ਕਮਰਿਆ ਵਿਚ ਧੂੰਆਂ ਫੈਲ ਗਿਆ ਜਿਸ ਕਾਰਨ ਹਸਪਤਾਲ ਵਿਚ ਦਾਖਲ ਮਰੀਜਾਂ ਨੂੰ ਕਾਫੀ ਪ੍ਰੇਸ਼ਾਨੀ ਆਈ।

ਹਸਪਤਾਲ ਪ੍ਰਸ਼ਾਸਨ ਨੇ ਜਲਦੀ ਨਾਲ ਹਸਪਤਾਲ ਵਿਚ ਦਾਖਲ ਮਰੀਜਾਂ ਨੂੰ ਬਾਹਰ ਕੱਢਿਆ ਜਿਸ ਕਾਰਨ ਮਰੀਜਾਂ ਨੂੰ ਖੁਲ੍ਹੇ ਅਸਮਾਨ ਹੇਠ ਇਲਾਜ ਦਾ ਇੰਤਜਾਰ ਕਰਨਾਂ ਪਿਆ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਮੁਲਾਜਮਾਂ ਨੇ ਅੱਗ ਕਾਬੂ ਪਾਇਆ। ਗੱਲਬਾਤ ਕਰਦਿਆ ਫਾਇਰ ਬ੍ਰਗੇਡ ਕਰਮਚਾਰੀ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਅੱਗ ਲੱਗੀ ਹੈ ਜਿਸ ਕਾਰਨ ਉਹ ਇਥੇ ਆਏ ਅਤੇ ਇਥੇ ੳਾ ਕੇ ਪਤਾ ਚੱਲਿਆ ਕਿ ਹਸਪਤਾਲ ਦੇ ਮੈਡੀਸਨ ਵਾਰਡ ਦੇ ਬਾਥਰੂਮਾਂ ਵਿਚ ਅੱਗ ਲੱਗੀ ਹੈ।

ਉਹਨਾਂ ਕਿਹਾ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਅਤੇ ਕਿਸੇ ਤਰਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਹਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਚੱਲਿਆ।


ਜਿਕਰਯੋਗ ਹੈ ਕਿ ਜੀਜੀਐਸ ਮੈਡੀਕਲ ਹਸਪਤਾਲ ਨੂੰ ਮਾਲਵੇ ਦਾ ਮਿੰਨੀ ਪੀਜੀਆਈ ਕਿਹਾ ਜਾਂਦਾ ਅਤੇ ਮਾਲਵਾ ਖੇਤਰ ਦੇ ਕਰੀਬ 7 ਜਿਲ੍ਹਿਆ ਦੇ ਲੋਕ ਇਥੇ ਇਲਾਜ ਲਈ ਆਉਂਦੇ ਹਨ ਅਤੇ ਅੱਜ ਲੱਗਣ ਨਾਲ ਇਥੇ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ।

error: Content is protected !!