ਮਾਨਸਿਕ ਪਰੇਸ਼ਾਨ ਬੱਚੇ ਨੂੰ ਮਾਂ ਲੈ ਗਈ ਡੇਰੇ, ਅੱਗਿਓ ਬਾਬੇ ਨੇ ਭੂਤ ਦੀ ਗੱਲ ਕਹਿ ਕੇ ਬੱਚੇ ਨੂੰ ਮਾਰ-ਮਾਰ ਕਰ’ਤਾ ਬੇਹੋਸ਼, ਭੂਤ ਤਾਂ ਨਿਕਲਿਆ ਨਹੀਂ, ਬੱਚਾ ਪਹੁੰਚ ਗਿਆ ਹਸਪਤਾਲ

ਮਾਨਸਿਕ ਪਰੇਸ਼ਾਨ ਬੱਚੇ ਨੂੰ ਮਾਂ ਲੈ ਗਈ ਡੇਰੇ, ਅੱਗਿਓ ਬਾਬੇ ਨੇ ਭੂਤ ਦੀ ਗੱਲ ਕਹਿ ਕੇ ਬੱਚੇ ਨੂੰ ਮਾਰ-ਮਾਰ ਕਰ’ਤਾ ਬੇਹੋਸ਼, ਭੂਤ ਤਾਂ ਨਿਕਲਿਆ ਨਹੀਂ, ਬੱਚਾ ਪਹੁੰਚ ਗਿਆ ਹਸਪਤਾਲ

 

ਵੀਓਪੀ ਬਿਊਰੋ – ਕਪੂਰਥਲਾ ‘ਚ ਇੱਕ ਡੇਰੇ ਦੇ ਬਾਬਾ ਵੱਲੋਂ ਨਾਬਾਲਗ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੇ ਪਿਤਾ ਨੇ ਇਲਜ਼ਾਮ ਲਗਾਇਆ ਹੈ ਕਿ ਬਾਬੇ ਨੇ ਕਿਹਾ ਕਿ ਬੱਚੇ ਨੂੰ ਭੂਤ ਚਿੰਬੜਿਆ ਹੋਇਆ ਹੈ, ਇਸ ਲਈ ਉਸ ਨੇ ਭੂਤ ਨੂੰ ਭਜਾਉਣ ਲਈ ਅਜਿਹਾ ਕੀਤਾ ਹੈ।

ਪਰਿਵਾਰਕ ਮੈਂਬਰਾਂ ਨੇ ਕੁੱਟਮਾਰ ਤੋਂ ਬਾਅਦ ਬੇਹੋਸ਼ ਹੋਏ ਬੱਚੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

ਥਾਣਾ ਸਦਰ ਦੇ ਐਸਐਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤਫਤੀਸ਼ੀ ਅਫਸਰ ਏਐਸਆਈ ਭੁਪਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਕਪੂਰਥਲਾ ਦੇ ਜੱਗੂ ਸ਼ਾਹ ਡੇਰੇ ਦੀ ਰਹਿਣ ਵਾਲੀ 16 ਸਾਲਾ ਪੀੜਤ ਲੜਕੀ ਦੇ ਪਿਤਾ ਦਲੀਪ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਮਾਨਸਿਕ ਤੌਰ ‘ਤੇ ਬਿਮਾਰ ਹੈ। ਕੱਲ੍ਹ ਉਸਦੀ ਮਾਂ ਉਸਨੂੰ ਤਲਵੰਡੀ ਮਹਿਮਾ ਸਥਿਤ ਡੇਰੇ ਵਿੱਚ ਲੈ ਗਈ ਜਿੱਥੇ ਡੇਰੇ ਦੇ ਬਾਬੇ ਨੇ ਦੱਸਿਆ ਕਿ ਉਸਦੇ ਬੱਚੇ ਨੂੰ ਭੂਤ ਚਿੰਬੜਿਆ ਹੋਇਆ ਹੈ।

ਬਾਬੇ ‘ਤੇ ਦੋਸ਼ ਲਗਾਉਂਦੇ ਹੋਏ ਦਲੀਪ ਕੁਮਾਰ ਨੇ ਕਿਹਾ ਕਿ ਬਾਬੇ ਨੇ ਉਸ ਦੇ ਬੱਚੇ ਨੂੰ ਭੂਤ ਕੱਢਣ ਲਈ ਬਹੁਤ ਬੇਰਹਿਮੀ ਨਾਲ ਕੁੱਟਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਡਿਊਟੀ ’ਤੇ ਮੌਜੂਦ ਡਾਕਟਰ ਸੰਦੀਪ ਸਿੰਘ ਥਿੰਦ ਨੇ ਦੱਸਿਆ ਕਿ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ। ਮਾਮਲੇ ਦੀ ਜਾਂਚ ਏਐਸਆਈ ਭੁਪਿੰਦਰ ਸਿੰਘ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚੇ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

error: Content is protected !!