Skip to content
Friday, December 27, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
April
10
ਫਰਜ਼ੀ ਸਰਟੀਫਕੇਟ ਤੇ ‘ਆਪ ਆਗੂ’ ਬਣ ਗਿਆ ਵਕੀਲ, ਸ਼ਿਕਾਇਤ ਦੇਕੇ ਖੁਦ ਹੀ ਸਹੇੜ ਲਈ ਮੁਸੀਬਤ,ਹੁਣ ਪੁਲਿਸ ਘਸੀਟੇਗੀ ਕੋਰਟ!
Crime
Latest News
Ludhiana
Politics
Punjab
ਫਰਜ਼ੀ ਸਰਟੀਫਕੇਟ ਤੇ ‘ਆਪ ਆਗੂ’ ਬਣ ਗਿਆ ਵਕੀਲ, ਸ਼ਿਕਾਇਤ ਦੇਕੇ ਖੁਦ ਹੀ ਸਹੇੜ ਲਈ ਮੁਸੀਬਤ,ਹੁਣ ਪੁਲਿਸ ਘਸੀਟੇਗੀ ਕੋਰਟ!
April 10, 2024
Voice of Punjab
ਜਦੋਂ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਸੀ ਤਾਂ ਭ੍ਰਿਸਟਾਚਾਰ ਰੋਕਣ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਪਰ ਇੰਨ੍ਹੀ ਦਿਨੀ ਇਕ ਆਪ ਅਗੂ ਵੱਲੋਂ ਕੀਤੀ ਜਾਲਸਾਜੀ ਦੇ ਖੂਬ ਚਰਚੇ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਰਕਿੰਗ ਪ੍ਰਧਾਨ ਖ਼ਿਲਾਫ਼ ਲੁਧਿਆਣਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਗੋਪਾਲ ਨਗਰ ਟਿੱਬਾ ਰੋਡ ਦੇ ਰਹਿਣ ਵਾਲੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਸੰਧੂ ‘ਤੇ ਐੱਲ.ਐੱਲ.ਬੀ ਕਰਨ ਲਈ 12ਵੀਂ ਜਮਾਤ ਦਾ ਜਾਅਲੀ ਸਰਟੀਫਿਕੇਟ ਵਰਤਣ ਦਾ ਦੋਸ਼ ਹੈ।
ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ‘ਆਪ’ ਆਗੂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਮਿੰਦਰ ਸੰਧੂ ਦੇ ‘ਆਪ’ ਦੇ ਸੀਨੀਅਰ ਆਗੂਆਂ ਅਤੇ ਕਈ ਬੋਰਡਾਂ ਦੇ ਚੇਅਰਮੈਨਾਂ ਨਾਲ ਨਜ਼ਦੀਕੀ ਸਬੰਧ ਹਨ। ਦੱਸ ਦੇਈਏ ਕਿ ਸੰਧੂ ਇਸ ਤੋਂ ਪਹਿਲਾਂ ਅਕਾਲੀ ਦਲ (ਬਾਦਲ) ਵਿੱਚ ਸੀ।ਐਡਵੋਕੇਟ ਗਿੱਲ ਨੇ ਇਸ ਮਾਮਲੇ ਵਿੱਚ ਪਿਛਲੇ ਸਾਲ 30 ਜਨਵਰੀ (2023) ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪਰਮਿੰਦਰ ਸਿੰਘ ਸੰਧੂ ਨੇ ਐਲਐਲਬੀ ਵਿੱਚ ਦਾਖ਼ਲੇ ਲਈ 12ਵੀਂ ਜਮਾਤ ਦਾ ਜਾਅਲੀ ਸਰਟੀਫਿਕੇਟ ਦਿੱਤਾ ਸੀ।
ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਜਾਂਚ ਕੀਤੀ, ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਸੰਧੂ ਨੇ ਦਿੱਲੀ ਬੋਰਡ ਆਫ਼ ਸੀਨੀਅਰ ਸੈਕੰਡਰੀ ਐਜੂਕੇਸ਼ਨ ਵੱਲੋਂ ਜਾਰੀ 12ਵੀਂ ਜਮਾਤ ਦੇ ਸਰਟੀਫਿਕੇਟ ਦੀ ਵਰਤੋਂ ਕੀਤੀ ਸੀ। ਪੁਲਿਸ ਨੇ ਜਦੋਂ ਜਾਂਚ ਤੇਜ਼ ਕੀਤੀ ਤਾਂ ਸੰਧੂ ਨੇ ਦੱਸਿਆ ਕਿ ਉਸ ਨੇ 2008 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਤੋਂ 12ਵੀਂ ਜਮਾਤ ਪਾਸ ਕੀਤੀ ਸੀ ਪਰ ਉਸ ਦਾ ਸਰਟੀਫਿਕੇਟ ਕਿਧਰੇ ਗੁਆਚ ਗਿਆ ਸੀ। ਬੋਰਡ ਨਾਲ ਸੰਪਰਕ ਕਰਨ ‘ਤੇ ਪਤਾ ਲੱਗਾ ਕਿ ਸੰਧੂ 2008 ‘ਚ 12ਵੀਂ ਜਮਾਤ ‘ਚੋਂ ਫੇਲ ਹੋ ਗਿਆ ਸੀ।
ਜਾਣਕਾਰੀ ਦਿੰਦਿਆਂ ਐਡਵੋਕੇਟ ਨੇ ਦੱਸਿਆ ਕਿ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਸੰਧੂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਵਰਨਣਯੋਗ ਹੈ ਕਿ ਪਰਮਿੰਦਰ ਸਿੰਘ ਆਪਣੇ ਖਿਲਾਫ ਦਰਜ ਐਫਆਈਆਰ ਵਿੱਚ ਖੁਦ ਫਸਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ 2022 ਵਿੱਚ ਪਰਮਿੰਦਰ ਸਿੰਘ ਸੰਧੂ ਨੇ ਖੁਦ ਥਾਣਾ ਡਿਵੀਜ਼ਨ ਨੰਬਰ 5 ਵਿੱਚ ਐਫਆਈਆਰ ਦਰਜ ਕਰਵਾਈ ਸੀ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਐਡਵੋਕੇਟ ਦੀਪਕ ਨੇ ਉਸ ਨੂੰ ਆਪਣੀ ਲਾਅ ਪ੍ਰੈਕਟਿਸ (ਐਲਐਲਬੀ) ਲਈ ਜਾਅਲੀ ਲਾਇਸੈਂਸ ਮੁਹੱਈਆ ਕਰਵਾਇਆ ਸੀ। ਪਰ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਸੰਧੂ ਵੱਲੋਂ ਪੇਸ਼ ਕੀਤਾ ਗਿਆ 12ਵੀਂ ਜਮਾਤ ਦਾ ਸਰਟੀਫਿਕੇਟ ਜਾਅਲੀ ਸੀ। ਇਸ ਕਾਰਨ ਪੁਲਿਸ ਨੇ ਪਰਮਿੰਦਰ ਸਿੰਘ ਸੰਧੂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਹੈ, ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Post navigation
ਪੂਰੇ ਦੁਨੀਆਂ ਦੇ ਡਾਕਟਰਾਂ ਦੀ ਹੋ ਗਈ ਬੱਸ, ਰੱਬ ਦੇ ਘਰ ਆਕੇ ਸੁਣੀ ਗਈ ਫਰਿਆਦ, ਜਾਣੋਂ ਮਾਸੂਮ ਦੀ ਦਿਲਚਸਪ ਕਹਾਣੀ
ਬਦਲੀ ਤੋਂ ਬਾਅਦ ਗੰਨਮੈਨ ਅਤੇ ਰਸੋਈਏ ਨਾਲ ਲੈ ਗਏ ਅਧਿਕਾਰੀ, ਚੋਣਾਂ ਚ ਪਿਆ ਪੁਲਿਸ ਨੂੰ ਵਖਤ, ਨੋਟਿਸ ਜਾਰੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us