ਪੂਰੇ ਦੁਨੀਆਂ ਦੇ ਡਾਕਟਰਾਂ ਦੀ ਹੋ ਗਈ ਬੱਸ, ਰੱਬ ਦੇ ਘਰ ਆਕੇ ਸੁਣੀ ਗਈ ਫਰਿਆਦ, ਜਾਣੋਂ ਮਾਸੂਮ ਦੀ ਦਿਲਚਸਪ ਕਹਾਣੀ

ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਰਧਾਲੂ ਆ ਕੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਅਤੇ ਵਾਹਿਗੁਰੂ ਅੱਗੇ ਝੋਲੀ ਅੱਡ ਕੇ ਮਨੋਕਾਮਨਾ ਮੰਗਦੇ ਹਨ ਕਈ ਅਜਿਹੇ ਚਮਤਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਪਹਿਲਾਂ ਵੀ ਦੇਖਣ ਨੂੰ ਮਿਲੇ ਹਨ ਅਤੇ ਇੱਕ ਵਾਰ ਫਿਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਚਮਤਕਾਰ ਹੋਇਆ ਜੀ ਹਾਂ 10 ਸਾਲ ਦੇ ਬਚਿਆ ਜੋ ਕਿ ਬੋਲ ਨਹੀਂ ਸਕਦਾ ਉਸਦੀ ਆਵਾਜ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕਰਨ ਤੋਂ ਬਾਅਦ ਵਾਪਸ ਆਈ ਹੈ।

ਅਤੇ ਹੁਣ ਬੱਚੇ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਇੱਕ ਟਰੈਕਟਰ ਵੀ ਭੇਂਟ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਵਿਦੇਸ਼ ਵਿੱਚ ਰਹਿਣ ਵਾਲਾ ਪਰਿਵਾਰ ਜੋ ਕਿ ਕਈ ਮਹੀਨਿਆਂ ਤੋਂ ਪੰਜਾਬ ਵਿੱਚ ਰਹਿ ਰਿਹਾ ਸੀ

ਰਾਜਵੀਰ ਸਿੰਘ ਨਾਮਕ ਬੱਚਾ ਜਿਸ ਦੀ ਕਿ ਆਵਾਜ਼ ਨਹੀਂ ਸੀ ਆਉਂਦੀ ਅਤੇ ਉਹ ਹਰ ਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਪਹੁੰਚ ਕੇ ਅਰਦਾਸ ਕਰਦੇ ਸਨ ਕਿ ਉਹਨਾਂ ਦੇ ਬੱਚੇ ਰਾਜਵੀਰ ਦੀ ਆਵਾਜ਼ ਵਾਪਸ ਆ ਜਾਵੇ ਅਤੇ ਹੁਣ ਰਾਜਵੀਰ ਸਿੰਘ ਦੀ ਆਵਾਜ਼ ਵਾਪਸ ਆ ਗਈ ਹੈ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਇੱਕ ਟਰੈਕਟਰ ਵੀ ਭੇਂਟ ਕੀਤਾ ਗਿਆ ਹੈ।

ਜਿਸ ਦੀਆਂ ਚਾਬੀਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਨੜੇਗਾ ਨੂੰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪਰਿਵਾਰ ਨੇ ਕਿਹਾ ਕਿ ਅਸੀਂ ਬਹੁਤ ਹੀ ਕਰਮਾਂ ਵਾਲੇ ਹਾਂ ਕਿ ਸਾਡੀ ਅਰਦਾਸ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਸੁਣੀ ਹੈ

error: Content is protected !!