ਚੜ੍ਹਦੀ ਸਵੇਰ ਪਰਿਵਾਰ ਲਈ ਬਣੀ ਕਾਲ, ਸੜਕ ਹਾਦਸੇ ਚ ਮਾਂ ਪੁੱਤ ਸਮੇਂਤ 4 ਦੀ ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਮਾਰਗ ‘ਤੇ ਕਾਰ ਦੇ ਦਰੱਖ਼ਤ ਨਾਲ ਟਕਰਾਉਣ ਕਾਰਨ ਕਾਰ ਸਵਾਰ 4 ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹਾਦਸੇ ਵਿਚ 1 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦਸਿਆ ਜਾ ਰਿਹਾ ਹੈ ਕਿ ਕਾਰ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਨੂੰ ਆ ਰਹੀ ਸੀ ਸੀ ਕਿ ਪਿੰਡ ਬੁੱਟਰ ਸ਼ਰੀਹ ਕੋਲ ਇਹ ਹਾਦਸਾ ਵਾਪਰ ਗਿਆ।

ਮ੍ਰਿਤਕਾਂ ਦੀ ਪਛਾਣ ਜਸਕਰਨ ਸਿੰਘ, ਦਰਸ਼ਨ ਸਿੰਘ, ਜਸਵਿੰਦਰ ਕੌਰ ਅਤੇ ਗੁਰਪ੍ਰੀਤ ਗੋਪੀ ਵਜੋਂ ਹੋਈ ਹੈ।ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਏਅਰਬੈਗ ਤੱਕ ਖੁੱਲ੍ਹ ਜਾਂਦੇ ਹਨ ਤੇ ਇਸ ਹਾਦਸੇ ਵਿਚ ਮਾਂ-ਪੁੱਤ ਸਣੇ 4 ਲੋਕਾਂ ਦੀ ਮੌਤ ਹੋ ਗਈ ਹੈ। ਵਿਅਕਤੀਆਂ ਦੀ ਮੌਤ ਦੀ ਵੀ ਖਬਰ ਹੈ।

3 ਗੰਭੀਰ ਜ਼ਖਮੀ ਹਨਜਾਣਕਾਰੀ ਮੁਤਾਬਕ ਕਾਰ ਸੜਕ ‘ਤੇ ਜਾ ਰਹੀ ਸੀ ਕਿ ਅਚਾਨਕ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਦਰਖਤ ਨਾਲ ਟਕਰਾ ਜਾਂਦੀ ਹੈ। ਜ਼ਖਮੀਆਂ ਨੂੰ ਇਲਾਜ ਲਈ ਨੇੜੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਗੱਡੀ ਕਬਾੜ ਬਣ ਚੁੱਕੀ ਹੈ। ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ।

ਸਟੇਅਰਿੰਗ ਵੀ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ। ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਪੁਲਿਸ ਅਧਿਕਾਰੀਆਂ ਵੱਲੋਂ ਜਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਇਆ ਜਾਂਦਾ ਹੈ। Etios ਕਾਰ ਪਿੰਡ ਬੁੱਟਰ ਸ਼ਹਿਰ ਨੇੜੇ ਹਾਦਸਾ ਦਾ ਸ਼ਿਕਾਰ ਹੋ ਗਈ। । । ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!