ਉਸ ਨੂੰ ਪਹਿਲਾਂ ਵੀ ਕਈ ਵਾਰ ਸ਼ੱਕ ਹੋਇਆ ਸੀ ਕਿ ਉਸ ਦਾ ਪਤੀ ਫੋਨ ‘ਤੇ ਕਿਸੇ ਲੜਕੀ ਨਾਲ ਗੱਲ ਕਰਦਾ ਹੈ। ਦੱਸਿਆ ਕਿ ਉਸ ਨੂੰ ਕਿਸੇ ਨੇ ਦੱਸਿਆ ਕਿ ਉਸ ਦੇ ਪਤੀ ਨੇ ਜਮਾਲਪੁਰ ਇਲਾਕੇ ਵਿੱਚ ਕਿਰਾਏ ’ਤੇ ਵੱਖਰਾ ਕਮਰਾ ਲਿਆ ਹੋਇਆ ਹੈ। ਇਸ ’ਤੇ ਉਸ ਨੇ ਕਮਰੇ ’ਚ ਛਾਪਾ ਮਾਰਿਆ। ਇੱਥੇ ਪਤੀ ਕੁੜੀ ਦੇ ਨਾਲ ਮਿਲਿਆ। ਆਰਤੀ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਮੀਜ਼ ਦੇ ਬਟਨ ਖੁੱਲ੍ਹੇ ਹੋਏ ਸਨ, ਜਦੋਂ ਉਸਨੇ ਆਪਣੇ ਪਤੀ ਨੂੰ ਕੁੜੀ ਨੂੰ ਛੱਡਣ ਲਈ ਕਿਹਾ ਤਾਂ ਉਸਨੇ ਉਸਦੀ ਕੁੱਟਮਾਰ ਕੀਤੀ।