ਵਿਸਾਖੀ ਮੌਕੇ ਮੱਥਾ ਟੇਕਣ ਜਾ ਰਹੇ ਪਰਿਵਾਰ ਦੀ ਕਾਰ ਵੱਜੀ ਦਰੱਖਤ ‘ਚ, ਚਾਰ ਜਣਿਆਂ ਦੀ ਮੌ.ਤ

ਵਿਸਾਖੀ ਮੌਕੇ ਮੱਥਾ ਟੇਕਣ ਜਾ ਰਹੇ ਪਰਿਵਾਰ ਦੀ ਕਾਰ ਵੱਜੀ ਦਰੱਖਤ ‘ਚ, ਚਾਰ ਜਣਿਆਂ ਦੀ ਮੌ.ਤ

ਗਿੱਦੜਬਾਹਾ (ਵੀਓਪੀ ਬਿਊਰੋ) – ਸ਼ੁੱਕਰਵਾਰ ਸਵੇਰੇ 6.30 ਵਜੇ ਇਕ ਤੇਜ਼ ਰਫਤਾਰ ਟੋਇਟਾ ਕਾਰ ਬੇਕਾਬੂ ਹੋ ਕੇ ਮੁਕਤਸਰ-ਬਠਿੰਡਾ ਰੋਡ ਹਾਈਵੇਅ ‘ਤੇ ਗਿੱਦੜਬਾਹਾ ਦੇ ਪਿੰਡ ਬੁੱਟਰ ਸ਼ਹਿਣਾ ਅਤੇ ਭਲਾਈਆਣਾ ਨੇੜੇ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਬਜ਼ੁਰਗ ਜੋੜੇ ਅਤੇ ਉਨ੍ਹਾਂ ਦੇ ਪੁੱਤਰ ਸਮੇਤ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਹ ਸਾਰੇ ਬਠਿੰਡਾ ਦੀ ਰਾਮਾ ਮੰਡੀ ਤੋਂ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਕੇ ਮੁਕਤਸਰ ਪਰਤ ਰਹੇ ਸਨ।

ਕਾਰ ਵਿੱਚ ਸਵਾਰ ਪੰਜ ਵਿੱਚੋਂ ਚਾਰ ਵਿਅਕਤੀ ਇੱਕ ਹੀ ਪਰਿਵਾਰ ਦੇ ਸਨ। ਹਾਦਸੇ ਤੋਂ ਬਾਅਦ ਕਾਰ ਤਬਾਹ ਹੋ ਗਈ ਹੈ। ਚਸ਼ਮਦੀਦਾਂ ਮੁਤਾਬਕ ਕਾਰ ਦੀ ਰਫ਼ਤਾਰ 100 ਦੇ ਕਰੀਬ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਇਕ ਔਰਤ ਸਮੇਤ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਹਸਪਤਾਲ ਵਿੱਚ ਇਲਾਜ ਦੌਰਾਨ ਪਿਓ-ਪੁੱਤ ਦੀ ਮੌਤ ਹੋ ਗਈ ਤੇ ਇੱਕ ਜ਼ਖਮੀ ਹੈ।

ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਨੇ ਆਪਣੇ ਮਾਤਾ-ਪਿਤਾ, ਪਤਨੀ ਅਤੇ ਦੋਸਤ ਸਮੇਤ ਧਾਰਮਿਕ ਸਥਾਨ ਨਿਜ਼ਨੇ ‘ਚ ਮੱਥਾ ਟੇਕਿਆ ਸੀ ਅਤੇ ਵੀਰਵਾਰ ਦੀ ਰਾਤ ਨੂੰ ਜਾਗਰਣ ‘ਚ ਸ਼ਾਮਲ ਹੋਣ ਤੋਂ ਬਾਅਦ ਰਾਮਾ ਮੰਡੀ ਬਠਿੰਡਾ ਸਥਿਤ ਆਪਣੇ ਰਿਸ਼ਤੇਦਾਰ ਦੇ ਘਰ ਰਾਤ ਠਹਿਰਿਆ ਸੀ। ਸ਼ੁੱਕਰਵਾਰ ਸਵੇਰੇ ਉਹ ਟੋਇਟਾ ਕਾਰ ਵਿੱਚ ਮੁਕਤਸਰ ਵੱਲ ਆ ਰਹੇ ਸਨ। ਜਦੋਂ ਇਹ ਕਾਰ ਗਿੱਦੜਬਾਹਾ ਦੇ ਮੁਕਤਸਰ ਬਠਿੰਡਾ ਹਾਈਵੇਅ ‘ਤੇ ਪਿੰਡ ਬੁੱਟਰ ਸ਼ਰੀਂਹ ਕੋਲ ਪੁੱਜੀ ਤਾਂ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਜਾ ਟਕਰਾਈ। ਕਾਰ ਜਿਵੇਂ ਹੀ ਦਰਖਤ ਨਾਲ ਟਕਰਾ ਗਈ, ਉਸ ਦੇ ਪਰਖੱਚੇ ਉੱਡ ਗਏ। ਸੁਖਵਿੰਦਰ ਕੌਰ ਅਤੇ ਜਸਕਰਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਬਾਅਦ ਵਿੱਚ ਗੁਰਪ੍ਰੀਤ ਸਿੰਘ ਅਤੇ ਉਸਦੇ ਪਿਤਾ ਦਰਸ਼ਨ ਸਿੰਘ ਦੀ ਵੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਚਸ਼ਮਦੀਦਾਂ ਮੁਤਾਬਕ ਹਾਦਸਾ ਡਰਾਈਵਰ ਦੇ ਸੌਣ ਕਾਰਨ ਵਾਪਰਿਆ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਕੋਟਭਾਈ ਦੇ ਏਐਸਆਈ ਰਛਪਾਲ ਸਿੰਘ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੁਕਤਸਰ ਪਹੁੰਚਾਇਆ। ਜ਼ਖਮੀਆਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ। ਏਐਸਆਈ ਰਛਪਾਲ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!