Skip to content
Tuesday, November 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
April
18
ਪਾਗਲ ਪ੍ਰੇਮੀ ਜੇਕਰ ਅਸਫਲ ਹੋਣ ਤੇ ਆਤਮ ਹੱਤਿਆ ਕਰਦਾ ਹੈ ਤਾਂ ਪ੍ਰੇਮਿਕਾਂ ਨਹੀਂ ਹੋਵੇਗੀ ਮੌਤ ਲਈ ਜ਼ਿੰਮੇਵਾਰ, ਵੱਡਾ ਫੈਸਲਾ
Crime
Delhi
Latest News
National
Punjab
ਪਾਗਲ ਪ੍ਰੇਮੀ ਜੇਕਰ ਅਸਫਲ ਹੋਣ ਤੇ ਆਤਮ ਹੱਤਿਆ ਕਰਦਾ ਹੈ ਤਾਂ ਪ੍ਰੇਮਿਕਾਂ ਨਹੀਂ ਹੋਵੇਗੀ ਮੌਤ ਲਈ ਜ਼ਿੰਮੇਵਾਰ, ਵੱਡਾ ਫੈਸਲਾ
April 18, 2024
Voice of Punjab
ਦਿੱਲੀ ਹਾਈ ਕੋਰਟ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ’ਚ ਦੋ ਵਿਅਕਤੀਆਂ ਨੂੰ ਅਗਾਊਂ ਜ਼ਮਾਨਤ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਪਿਆਰ ’ਚ ਅਸਫਲ ਰਹਿਣ ਕਾਰਨ ਖ਼ੁਦਕੁਸ਼ੀ ਕਰ ਲੈਂਦਾ ਹੈ ਤਾਂ ਉਸ ਦੀ ਮਹਿਲਾ ਸਾਥੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ‘ਕਮਜ਼ੋਰ ਮਾਨਸਿਕਤਾ’ ਵਾਲੇ ਵਿਅਕਤੀ ਵਲੋਂ ਲਏ ਗਏ ਗਲਤ ਫੈਸਲੇ ਲਈ ਕਿਸੇ ਹੋਰ ਵਿਅਕਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਜਸਟਿਸ ਅਮਿਤ ਮਹਾਜਨ ਨੇ ਕਿਹਾ, ‘‘ਜੇਕਰ ਕੋਈ ਪ੍ਰੇਮੀ ਪਿਆਰ ’ਚ ਅਸਫਲ ਹੋਣ ਕਾਰਨ ਖੁਦਕੁਸ਼ੀ ਕਰਦਾ ਹੈ, ਜੇਕਰ ਕੋਈ ਵਿਦਿਆਰਥੀ ਇਮਤਿਹਾਨ ’ਚ ਮਾੜੇ ਪ੍ਰਦਰਸ਼ਨ ਕਾਰਨ ਖੁਦਕੁਸ਼ੀ ਕਰਦਾ ਹੈ, ਜੇਕਰ ਕੋਈ ਮੁਵੱਕਿਲ ਅਪਣਾ ਕੇਸ ਖਾਰਜ ਹੋਣ ਕਾਰਨ ਖੁਦਕੁਸ਼ੀ ਕਰਦਾ ਹੈ ਤਾਂ ਉਸ ਦੀ ਪ੍ਰੇਮਿਕਾ, ਇਮਤਿਹਾਨ ਲੈਣ ਵਾਲੇ ਅਤੇ ਵਕੀਲ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।’’
ਅਦਾਲਤ ਨੇ ਇਕ ਔਰਤ ਅਤੇ ਉਸ ਦੇ ਦੋਸਤ ਨੂੰ ਅਗਾਊਂ ਜ਼ਮਾਨਤ ਦਿੰਦੇ ਹੋਏ ਇਹ ਹੁਕਮ ਪਾਸ ਕੀਤਾ। ਸਾਲ 2023 ’ਚ ਇਨ੍ਹਾਂ ਦੋਹਾਂ ਵਿਰੁਧ ਇਕ ਵਿਅਕਤੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮ੍ਰਿਤਕ ਦੇ ਪਿਤਾ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਔਰਤ ਅਤੇ ਉਸ ਦਾ ਬੇਟਾ ਰਿਸ਼ਤੇ ’ਚ ਸਨ ਅਤੇ ਦੂਜਾ ਦੋਸ਼ੀ ਉਨ੍ਹਾਂ ਦਾ ਆਪਸੀ ਦੋਸਤ ਸੀ। ਦੋਸ਼ ਲਾਇਆ ਗਿਆ ਸੀ ਕਿ ਪਟੀਸ਼ਨਕਰਤਾਵਾਂ ਨੇ ਮ੍ਰਿਤਕ ਨੂੰ ਇਹ ਕਹਿ ਕੇ ਭੜਕਾਇਆ ਕਿ ਦੋਹਾਂ ਮੁਲਜ਼ਮਾਂ ਵਿਚਾਲੇ ਸਰੀਰਕ ਸੰਬੰਧ ਹਨ ਅਤੇ ਉਹ ਜਲਦੀ ਹੀ ਵਿਆਹ ਕਰਵਾ ਲੈਣਗੇ। ਮ੍ਰਿਤਕ ਦੀ ਲਾਸ਼ ਉਸ ਦੀ ਮਾਂ ਨੂੰ ਉਸ ਦੇ ਕਮਰੇ ’ਚੋਂ ਮਿਲੀ ਸੀ। ਕਮਰੇ ’ਚੋਂ ਇਕ ‘ਸੁਸਾਈਡ ਨੋਟ’ ਵੀ ਮਿਲਿਆ, ਜਿਸ ’ਚ ਮ੍ਰਿਤਕ ਨੇ ਲਿਖਿਆ ਕਿ ਉਹ ਦੋਹਾਂ (ਔਰਤ ਅਤੇ ਉਸ ਦੇ ਸਾਂਝੇ ਦੋਸਤ) ਕਾਰਨ ਖੁਦਕੁਸ਼ੀ ਕਰ ਰਿਹਾ ਹੈ।
ਹਾਈ ਕੋਰਟ ਨੇ ਕਿਹਾ ਕਿ ਇਹ ਸੱਚ ਹੈ ਕਿ ਮ੍ਰਿਤਕ ਨੇ ਅਪਣੇ ‘ਸੁਸਾਈਡ ਨੋਟ’ ਵਿਚ ਪਟੀਸ਼ਨਕਰਤਾਵਾਂ ਦੇ ਨਾਂ ਦਾ ਜ਼ਿਕਰ ਕੀਤਾ ਸੀ, ਪਰ ਉਸ ਦੀ ਰਾਏ ਹੈ ਕਿ ‘ਨੋਟ’ ਵਿਚ ਅਜਿਹਾ ਕੁੱਝ ਵੀ ਨਹੀਂ ਹੈ ਜੋ ਇਹ ਦਰਸਾਉਂਦਾ ਹੋਵੇ ਕਿ ਮੁਲਜ਼ਮਾਂ ਵਲੋਂ ਕੀਤੀਆਂ ਗਈਆਂ ਗੱਲਾਂ ਇੰਨੀ ਖਤਰਨਾਕ ਕਿਸਮ ਦੀਆਂ ਸਨ ਕਿ ‘ਆਮ ਆਦਮੀ’ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦੀਆਂ ਸਨ। ਅਦਾਲਤ ਨੇ ਕਿਹਾ ਕਿ ਰੀਕਾਰਡ ’ਤੇ ਰੱਖੀ ਗਈ ਵਟਸਐਪ ਚੈਟ ਤੋਂ ਪਹਿਲੀ ਨਜ਼ਰ ’ਚ ਇਹ ਜਾਪਦਾ ਹੈ ਕਿ ਮ੍ਰਿਤਕ ਸੰਵੇਦਨਸ਼ੀਲ ਸੁਭਾਅ ਦੀ ਸੀ ਅਤੇ ਜਦੋਂ ਵੀ ਉਸ ਨੇ ਉਸ ਨਾਲ ਗੱਲ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨੇ ਵਾਰ-ਵਾਰ ਉਸ ਨੂੰ ਖੁਦਕੁਸ਼ੀ ਕਰਨ ਦੀ ਧਮਕੀ ਦਿਤੀ ।
ਅਦਾਲਤ ਨੇ ਪਟੀਸ਼ਨਕਰਤਾਵਾਂ ਨੂੰ ਅਗਾਊਂ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਹਿਰਾਸਤ ’ਚ ਪੁੱਛ-ਪੜਤਾਲ ਦਾ ਉਦੇਸ਼ ਜਾਂਚ ’ਚ ਮਦਦ ਕਰਨਾ ਹੈ ਅਤੇ ਇਹ ਸਜ਼ਾਯੋਗ ਨਹੀਂ ਹੈ। ਅਦਾਲਤ ਨੇ ਕਿਹਾ ਕਿ ਦੋਹਾਂ ਪਟੀਸ਼ਨਰਾਂ ਨੂੰ ਹਿਰਾਸਤ ’ਚ ਲੈ ਕੇ ਪੁੱਛ-ਪੜਤਾਲ ਕਰਨ ਦੀ ਹੁਣ ਲੋੜ ਨਹੀਂ ਹੈ। ਅਦਾਲਤ ਨੇ ਪਟੀਸ਼ਨਕਰਤਾਵਾਂ ਨੂੰ ਜਾਂਚ ’ਚ ਸ਼ਾਮਲ ਹੋਣ ਅਤੇ ਸਹਿਯੋਗ ਕਰਨ ਦਾ ਹੁਕਮ ਦਿਤਾ।
Post navigation
ਟਰੈਫਿਕ ਪੁਲਿਸ ਨੇ ਮਹਿਲਾ ਦਾ ਕੱਟਿਆ 1 ਲੱਖ 36 ਹਜ਼ਾਰ ਦਾ ਚਾਲਾਨ, ਸਕੂਟਰੀ ਕੀਤੀ ਜ਼ਬਤ, ਜਾਣੋਂ ਮਾਮਲਾ
ਸਿਰ ਤੇ ਪੱਗ ਅਤੇ ਗਾਤਰਾਂ ਪਾਕੇ ਸਿੱਖ ਬਣੇ ਇਹ 7 ਤਾਮਿਲ ਰਚਣਗੇ ਨਵਾ ਇਤਿਹਾਸ, ਚੋਣਾਂ ਦੀ ਤਿਆਰੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us