Skip to content
Tuesday, December 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
April
20
ਬੱਚਿਆਂ ਨੂੰ ਚਾਕਲੇਟ ਖਾਣ ਤੋਂ ਰੋਕ ਲਓ ਨਹੀਂ ਤਾਂ ਪੈਣਾ ਪਛਤਾਉਂਣਾ, ਡੇਢ ਸਾਲ ਦੀ ਬੱਚੀ ਨੂੰ ਲੱਗੀਆਂ ਖੂ+ਨ ਦੀਆਂ ਉ+ਲਟੀਆਂ
Crime
Latest News
National
Punjab
ਬੱਚਿਆਂ ਨੂੰ ਚਾਕਲੇਟ ਖਾਣ ਤੋਂ ਰੋਕ ਲਓ ਨਹੀਂ ਤਾਂ ਪੈਣਾ ਪਛਤਾਉਂਣਾ, ਡੇਢ ਸਾਲ ਦੀ ਬੱਚੀ ਨੂੰ ਲੱਗੀਆਂ ਖੂ+ਨ ਦੀਆਂ ਉ+ਲਟੀਆਂ
April 20, 2024
Voice of Punjab
ਬੱਚਿਆਂ ਦੀ ਸਭ ਤੋਂ ਪਹਿਲੀ ਪਸੰਦ ਹੁੰਦਾ ਚਾਕਲੇਟ ਖਾਣਾ ਹਰ ਬੱਚਾ ਚਾਕਲੇਟ ਬਹੁਤ ਪਸੰਦ ਕਰਦਾ ਹੈ ਪਰ ਕਈ ਵਾਰ ਇਹ ਚਾਕਲੇਟ ਬੱਚਿਆਂ ਲਈ ਜਾਨਲੇਵਾ ਵੀ ਬਣ ਜਾਦੇ ਨੇ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਮਿਆਦ ਪੁੱਗ ਚੁੱਕੀ ਚਾਕਲੇਟ ਖਾਣ ਨਾਲ ਡੇਢ ਸਾਲ ਦੀ ਬੱਚੀ ਰਾਵਿਆ ਦੇ ਗੰਭੀਰ ਰੂਪ
‘
ਚ ਬੀਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ
‘
ਚ ਰਹਿਣ ਵਾਲੀ ਇਸ ਲੜਕੀ ਦੇ ਪਰਿਵਾਰਕ ਮੈਂਬਰ ਵਿੱਕੀ ਨੇ ਦੱਸਿਆ ਕਿ ਇਹ ਲੜਕੀ ਲੁਧਿਆਣਾ ਤੋਂ ਉਨ੍ਹਾਂ ਦੇ ਘਰ ਰਿਸ਼ਤੇਦਾਰੀ
‘
ਚ ਆਈ ਸੀ।
ਬੱਚੀ
ਰਾਵਿਆ
ਨੂੰ ਤੋਹਫੇ ਵਜੋਂ ਚਾਕਲੇਟ, ਕਰਿਸਪਸ, ਜੂਸ ਆਦਿ ਵਾਲਾ ਗਿਫਟ ਪੈਕ ਬਾਲਟੀ ਦਿੱਤਾ ਗਿਆ। ਬੁੱਧਵਾਰ ਨੂੰ ਲੜਕੀ ਪਟਿਆਲਾ ਤੋਂ ਲੁਧਿਆਣਾ ਗਈ ਸੀ। ਵੀਰਵਾਰ ਨੂੰ ਲੁਧਿਆਣਾ ‘ਚ ਬਾਲਟੀ ਖੋਲ੍ਹ ਕੇ ਚਾਕਲੇਟ ਖਾਧੀ ਸੀ। ਰਿਸ਼ਤੇਦਾਰ ਵਿੱਕੀ ਨੇ ਦੱਸਿਆ ਕਿ ਚਾਕਲੇਟ ਖਾਣ ਤੋਂ ਬਾਅਦ ਡੇਢ ਸਾਲ ਦੀ ਬੱਚੀ
ਰਾਵਿਆ
ਦੀ ਹਾਲਤ ਨਾਜ਼ੁਕ ਹੋ ਗਈ ਸੀ।
ਪਹਿਲਾਂ ਤਾਂ ਇਹ ਸੋਚਿਆ ਜਾ ਰਿਹਾ ਸੀ ਕਿ ਬੱਚੀ ਨੂੰ ਕੋਈ ਮਾਮੂਲੀ ਤਕਲੀਫ਼ ਹੋਈ ਹੋਵੇਗੀ ਪਰ ਸਮੇਂ ਦੇ ਨਾਲ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਖ਼ੂਨ ਦੀਆਂ ਉਲਟੀਆਂ ਆਉਣ ਲੱਗੀਆਂ, ਜਿਸ ਕਾਰਨ ਉਸ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਬਾਲਟੀ ਵਿਚੋਂ ਇੱਕ ਹੋਰ ਚਾਕਲੇਟ 22 ਸਾਲ ਦੀ ਲੜਕੀ ਨੇ ਖਾ ਲਈ, ਜਿਸ ਦੀ ਹਾਲਤ ਵਿਗੜ ਗਈ ਪਰ ਬਾਅਦ ਵਿੱਚ ਉਸ ਦੀ ਹਾਲਤ ਠੀਕ ਹੋ ਗਈ ਜਦੋਂਕਿ ਲੜਕੀ ਦੀ ਸਿਹਤ ਵਿਗੜ ਗਈ।
ਵਿੱਕੀ ਨੇ ਦੱਸਿਆ ਕਿ ਜਦੋਂ ਉਹ ਸਿਹਤ ਵਿਭਾਗ ਦੀ ਟੀਮ ਦੇ ਨਾਲ ਕਿਲੇ ਦੇ ਪਿਛਲੇ ਪਾਸੇ ਸਥਿਤ ਹਲਵਾਈ ਦੀ ਦੁਕਾਨ ‘ਤੇ ਪਹੁੰਚਿਆ ਤਾਂ ਉਨ੍ਹਾਂ ਕੋਲੋਂ ਮਿਆਦ ਪੁੱਗ ਚੁੱਕੀਆਂ ਹੋਰ ਵਸਤੂਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਜ਼ਬਤ ਕਰ ਲਿਆ।ਵਿਭਾਗ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਸਿਹਤ ਵਿਭਾਗ ਦੇ ਨਾਲ ਪੁਲਿਸ ਮੁਲਾਜ਼ਮਾਂ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਸਬੰਧਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ।
Post navigation
ਮੇਲੇ ਚ ਨੌਜਵਾਨਾਂ ਤੇ ਡਿੱਗਿਆ ਟਾਵਰ, ਬਣਿਆ ਮੌਤ ਦਾ ਕਾਰਨ, ਕੌਣ ਜ਼ਿੰਮੇਵਾਰ ਇਸ ਲਾਪਰਵਾਹੀ ਲਈ ?
ਪੁਰਾਣੇ ਆਗੂਆਂ ਨੂੰ ਅਣਗੌਲਿਆਂ ਕਰਨਾ ਕਾਂਗਰਸ ਨੂੰ ਪਵੇਗਾ ਭਾਰੀ, ਆਪਣੇ ਹੀ ਛੱਡ ਰਹੇ ਸਾਥ, ਹੁਣ ਅਗਲਾ ਕੌਣ?
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us