ਮੇਲੇ ਚ ਨੌਜਵਾਨਾਂ ਤੇ ਡਿੱਗਿਆ ਟਾਵਰ, ਬਣਿਆ ਮੌਤ ਦਾ ਕਾਰਨ, ਕੌਣ ਜ਼ਿੰਮੇਵਾਰ ਇਸ ਲਾਪਰਵਾਹੀ ਲਈ  ?

ਗੁਰਦਾਸਪੁਰ ਦੇ ਹਰਦੋਛੱਨੀ ਰੋਡ ਤੇ ਚੱਲ ਰਹੇ ਦੁਬਈ ਕਰਾਫਟ ਮੇਲੇ ਵਿੱਚ ਇਕਦਮ ਚਲੀ  ਤੇਜ਼ ਹਵਾ ਕਾਰਨ ਮੇਲੇ ਵਿੱਚ ਬਣਾਇਆ ਗਿਆ ਨਕਲੀ ਬੁਰਜ ਖਲੀਫਾ ਟਾਵਰ ਡਿੱਗ ਗਿਆ।ਇੱਕ 29 ਸਾਲਾ ਨੌਜਵਾਨ ਰਵਿੰਦਰ ਕੁਮਾਰ ਦੀ ਟਾਵਰ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ ਅਤੇ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ।

ਟਾਵਰ ਦਾ ਮਾਡਲ ਡਿੱਗਣ ਦੇ ਨਾਲ ਪੂਰੇ ਮੇਲੇ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਮੇਲੇ ਨੂੰ ਬੰਦ ਕਰਾ ਦਿੱਤਾ ਗਿਆ। ਫਿਲਹਾਲ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।

 ਮ੍ਰਿਤਕ ਦੇ ਦੋਸਤ ਗਗਨ ਸ਼ਰਮਾਂ ਨੇ ਦੱਸਿਆ ਕਿ ਉਹ ਮੇਲਾ ਦੇਖਣ ਦੇ ਲਈ ਕਲੀਚਪੁਰ ਪਿੰਡ ਤੋਂ ਆਏ ਸਨ ਅਚਾਨਕ ਤੇਜ਼ ਹਵਾਵਾਂ ਚੱਲਣ ਦੇ ਨਾਲ ਬੁਰਜ ਖਲੀਫਾ ਟਾਵਰ ਡਿੱਗ ਗਿਆ। ਇਕਦਮ ਚਲੀ ਤੇਜ਼ ਹਵਾਵਾਂ ਕਾਰਨ ਉਨਾਂ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ‌ ਉਦੋਂ ਤੱਕ ਟਾਵਰ ਡਿੱਗ ਚੁੱਕਾ ਸੀ ਅਤੇ ਉਸਦਾ ਦੋਸਤ ਟਾਵਰ ਦੀ ਚਪੇਟ ਵਿੱਚ ਆ ਚੁੱਕਿਆ ਸੀ। ਜਿਸ ਕਾਰਨ ਉਸ ਦਾ ਸਾਥੀ ਪਿੰਡ ਕਲੀਚਪੁਰ ਦਾ ਰਹਿਣ ਵਾਲਾ ਰਵਿੰਦਰ ਕੁਮਾਰ ਨਾਮਕ ਨੌਜਵਾਨ ਉਸਦੇ ਹੇਠਾਂ ਦੱਬ ਗਿਆ ਜਿਸ ਨੂੰ ਬੜੀ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ ਗਿਆ ਜਦੋਂ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਬੇਹਦ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ।

ਮੌਕੇ ਤੇ ਖੜੇ ਇੱਕ ਮਜ਼ਦੂਰ ਮੋਨਿਸ਼ ਨੇ ਦੱਸਿਆ ਕਿ ਹਵਾ ਚੱਲਣ ਦੇ ਕਾਰਨ ਇਹ ਟਾਵਰ ਡਿੱਗਿਆ ਹੈ। ਜਿਸ ਦੇ ਨਾਲ ਮੇਲੇ ਵਿੱਚ ਹਫ਼ੜਾ ਦਫੜੀ ਮੱਚ ਗਈ ਅਤੇ ਟਾਵਰ ਹੇਠਾਂ ਇੱਕ ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਫਸ ਗਿਆ ਅਤੇ ਇੱਕ ਨੌਜਵਾਨ ਮਾਮੂਲੀ ਜਖਮੀ ਹੋਇਆ ਹੈ। ਟਾਵਰ ਹੇਠਾਂ ਫਸੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ।

error: Content is protected !!