ਗਊ ਰੱਖਿਅਕ ਫੋਰਸ ਨੇ ਸਿੱਖ ਡਰਾਈਵਰ ‘ਤੇ ਗਾਵਾਂ ਦੀ ਤਸਕਰੀ ਦਾ ਇਲਜ਼ਾਮ ਲਾ ਕੀਤੀ ਕੁੱਟਮਾਰ, ਲਾਹੀ ਪੱਗ!, ਵੀਡੀਓ ਹੋ ਰਹੀ ਵਾਇਰਲ

ਗਊ ਰੱਖਿਅਕ ਫੋਰਸ ਨੇ ਸਿੱਖ ਡਰਾਈਵਰ ‘ਤੇ ਗਾਵਾਂ ਦੀ ਤਸਕਰੀ ਦਾ ਇਲਜ਼ਾਮ ਲਾ ਕੀਤੀ ਕੁੱਟਮਾਰ, ਲਾਹੀ ਪੱਗ!, ਵੀਡੀਓ ਹੋ ਰਹੀ ਵਾਇਰਲ

 

ਵੀਓਪੀ ਬਿਊਰੋ- ਇਹ ਜੋ ਖਬਰ ਤੁਹਾਡੇ ਸਾਹਮਣੇ ਹੈ ਇਸ ਦੀ ਪੁਸ਼ਟੀ ਵਾਇਸ ਆਫ ਪੰਜਾਬ ਨਿਊਜ਼ ਚੈਨਲ ਨਹੀਂ ਕਰਦਾ ਪਰ ਸੋਸ਼ਲ ਮੀਡੀਆ ਅਕਾਉਂਟ X ‘ਤੇ ਇੱਕ ਅਜਿਹੀ ਵੀਡੀਓ ਪੋਸਟ ਕੀਤੀ ਗਈ ਹੈ, ਜਿਸ ਵਿੱਚ ਇਕ ਸਿੱਖ ਡਰਾਈਵਰ ਨਾਲ ਕੁੱਟਮਾਰ ਕਰ ਕੇ ਉਸ ਨੂੰ ਬੰਨਿਆ ਹੋਇਆ ਹੈ। ਇਸ ਤੋਂ ਪਹਿਲਾਂ ਸਿੱਖ ਡਰਾਈਵਰ ਦੇ ਪਿੱਛੇ ਕੁਝ ਲੋਕ ਭੱਜ ਰਹੇ ਹਨ ਅਤੇ ਗਾਲੀ-ਗਲੌਚ ਕਰ ਕੇ ਉਸ ਨੂੰ ਗੱਡੀ ਰੋਕਣ ਲਈ ਕਹਿ ਰਹੇ ਹਨ।

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਹੈ- ਹਰਿਆਣਾ ਵਿੱਚ ਗਊ ਰੱਖਿਅਕ ਫੋਰਸ ਨੇ ਇੱਕ ਸਿੱਖ ਬਜ਼ੁਰਗ ‘ਤੇ ਪਸ਼ੂ ਲਿਜਾਣ ਦੇ ਇਲਜ਼ਾਮ ‘ਚ ਬੇਰਹਿਮੀ ਨਾਲ ਕੀਤਾ ਹਮਲਾ। ਬਜੁਰਗ ਦੀ ਪੱਗ ਉਤਾਰ ਦਿੱਤੀ ਗਈ, ਆਏ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਵੀਡਿਉ ਚ ਤੁਸੀਂ ਦੇਖ ਸਕਦੇ ਹੋ ਕਿ ਉਸ ਨੂੰ ਪੱਗ ਨਾਲ ਬੰਨ੍ਹਿਆ ਗਿਆ ਹੈ।

ਇਸ ਵੀਡੀਓ ਵਿੱਚ ਕੀ ਸੱਚਾਈ ਹੈ ਇਹ ਸਭ ਹਾਲੇ ਭੇਦ ਹੈ ਪਰ ਇਸ ਯੂਜਰ ਨੇ ਇਸ ਵੀਡੀਓ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਹੈ। ਅਸਲ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਵੀ ਵਾਇਸ ਆਫ ਪੰਜਾਬ ਦੁਆਰਾ ਤੁਹਾਡੇ ਸਾਹਮਣੇ ਲਿਆਂਦਾ ਜਾਵੇਗਾ।

error: Content is protected !!