45 ਸਾਲ ਦਾ ਫੈਕਟਰੀ ਮਾਲਕ ਭੱਜਿਆ 15 ਸਾਲ ਦੀ ਕੁੜੀ ਨਾਲ, ਪਰਿਵਾਰ ਨੇ ਕੀਤਾ ਫੈਕਟਰੀ ਬਾਹਰ ਹਾਈਵੋਲਟੇਜ਼ ਡਰਾਮਾ

ਜਲੰਧਰ ਦੇ ਗੌਤਮ ਨਗਰ ਨੇੜੇ ਇੱਕ ਫੈਕਟਰੀ ਮਾਲਕ ਵੱਲੋਂ 15 ਸਾਲਾ ਨਾਬਾਲਗ ਲੜਕੀ ਨੂੰ ਅਗਵਾ ਕਰ ਲਿਆ ਗਿਆ। ਜਿਸ ਕਾਰਨ ਪੀੜਤ ਪਰਿਵਾਰ ਨੇ ਸੋਮਵਾਰ ਦੇਰ ਸ਼ਾਮ ਬਸਤੀ ਬਾਵਾ ਖੇਲ ਥਾਣੇ ਦੇ ਬਾਹਰ ਹੰਗਾਮਾ ਕੀਤਾ ਅਤੇ ਪੁਲਸ ‘ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ। ਪਰਿਵਾਰ ਨੇ ਜਿਸ ਫੈਕਟਰੀ ਦੇ ਮਾਲਕ ਦੇ ਖਿਲਾਫ ਦੋਸ਼ ਲਗਾਏ ਹਨ, ਉਹ 45 ਸਾਲ ਦਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਂ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਜਲੰਧਰ ‘ਚ ਰਹਿ ਰਹੀ ਹੈ। ਉਸ ਦੀਆਂ ਦੋ ਧੀਆਂ ਹਨ। ਦੋਵੇਂ ਧੀਆਂ ਅਤੇ ਉਸਨੇ ਖੁਦ ਮਿਲ ਕੇ ਪੂਰੇ ਪਰਿਵਾਰ ਦਾ ਗੁਜ਼ਾਰਾ ਚਲਾਇਆ।

ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ 15 ਸਾਲਾ ਛੋਟੀ ਧੀ ਪਿਛਲੇ ਤਿੰਨ ਸਾਲਾਂ ਤੋਂ ਗੌਤਮ ਨਗਰ ਸਥਿਤ ਇੱਕ ਫੈਕਟਰੀ ਵਿੱਚ ਕੰਮ ਕਰਦੀ ਸੀ।

ਭਾਜਪਾ ਆਗੂ ਸੂਬੇਦਾਰ ਸਿੰਘ ਯਾਦਵ ਨੇ ਦੱਸਿਆ ਕਿ ਗੌਤਮ ਨਗਰ ਵਿੱਚ ਇੱਕ ਪ੍ਰਵਾਸੀ ਪਰਿਵਾਰ ਰਹਿੰਦਾ ਹੈ। ਸੋਮਵਾਰ ਨੂੰ ਪਰਿਵਾਰ ਵਾਲਿਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਕਿ ਉਨ੍ਹਾਂ ਦੀ ਬੇਟੀ ਪਿਛਲੇ ਡੇਢ ਹਫਤੇ ਤੋਂ ਘਰੋਂ ਲਾਪਤਾ ਹੈ। ਪਰਿਵਾਰ ਨੇ ਯਾਦਵ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਲੜਕੀ ਨੂੰ ਵਿਸ਼ਾਲ ਨਾਮ ਦੇ ਵਿਅਕਤੀ ਨੇ ਅਗਵਾ ਕਰ ਲਿਆ ਸੀ, ਜੋ ਗੌਤਮ ਨਗਰ ‘ਚ ਫੈਕਟਰੀ ਚਲਾਉਂਦਾ ਸੀ।

error: Content is protected !!