ਪਿਓ ਦੀ ਕਰੂਰਤਾ… ਆਪਣੇ 6 ਸਾਲ ਦੇ ਪੁੱਤ ਨੂੰ ਦੌੜਾਅ-ਦੌੜਾਅ ਕੇ ਮਾਰ’ਤਾ, Video Viral

ਪਿਓ ਦੀ ਕਰੂਰਤਾ… ਆਪਣੇ 6 ਸਾਲ ਦੇ ਪੁੱਤ ਨੂੰ ਦੌੜਾਅ-ਦੌੜਾਅ ਕੇ ਮਾਰ’ਤਾ, Video Viral

 

 

https://twitter.com/CollinRugg/status/1785686468243112256?t=cRjf9g_fgRpzuSF1mqKDgQ&s=19

 

 

ਵੀਓਪੀ ਬਿਊਰੋ- ਅਮਰੀਕਾ ਦੇ ਨਿਊਜਰਸੀ ‘ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਿਤਾ ‘ਤੇ ਆਪਣੇ 6 ਸਾਲ ਦੇ ਬੇਟੇ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ। ਕ੍ਰਿਸਟੋਫਰ ਗ੍ਰੇਗਰ (31) ਨੇ ਕਥਿਤ ਤੌਰ ‘ਤੇ ਆਪਣੇ ਬੇਟੇ ਕੋਰੀ ਮਿਚਿਓਲੋ ਨੂੰ ‘ਬਹੁਤ ਮੋਟਾ’ ਹੋਣ ਕਾਰਨ ਵਾਰ-ਵਾਰ ਟ੍ਰੈਡਮਿਲ ‘ਤੇ ਦੌੜਨ ਲਈ ਮਜਬੂਰ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਵਾਰਦਾਤ ਸਮੇਂ ਦੋਸ਼ੀ ਦੀ ਇਹ ਘਿਨੌਣੀ ਹਰਕਤ ਸੀਸੀਟੀਵੀ ‘ਚ ਕੈਦ ਹੋ ਗਈ, ਜਿਸ ਨੂੰ ਪੇਸ਼ੀ ਦੌਰਾਨ ਕੋਰਟ ਰੂਮ ‘ਚ ਦੇਖਿਆ ਗਿਆ। ‘ਨਿਊਯਾਰਕ ਪੋਸਟ’ ਦੇ ਅਨੁਸਾਰ, ਇਹ ਘਟਨਾ 20 ਮਾਰਚ, 2021 ਦੀ ਹੈ। ਕੋਰਟ ਰੂਮ ‘ਚ ਪੇਸ਼ੀ ਦੌਰਾਨ ਚਲਾਈ ਗਈ ਫੁਟੇਜ ਬੇਹੱਦ ਪਰੇਸ਼ਾਨ ਕਰਨ ਵਾਲੀ ਸੀ, ਜਿਸ ‘ਚ ਦੋਸ਼ੀ ਪਿਤਾ ਆਪਣੇ ਮਾਸੂਮ ਬੇਟੇ ਨੂੰ ਲੰਬੇ ਸਮੇਂ ਤੱਕ ਟਰੇਡਮਿਲ ‘ਤੇ ਦੌੜਾਉਂਦਾ ਨਜ਼ਰ ਆ ਰਿਹਾ ਹੈ। ਜਦੋਂ ਪੁੱਤਰ ਭੱਜਦਾ-ਦੌੜਦਾ ਥੱਕ ਜਾਂਦਾ ਹੈ ਤਾਂ ਉਹ ਡਿੱਗਣ ਲੱਗ ਪੈਂਦਾ ਹੈ। ਇਸ ਤੋਂ ਬਾਅਦ ਵੀ, ਜ਼ਾਲਮ ਪਿਤਾ ਉਸ ਨੂੰ ਆਪਣੇ ਦੋਵੇਂ ਮੋਢਿਆਂ ਤੋਂ ਫੜ ਲੈਂਦਾ ਹੈ ਅਤੇ ਉਸ ਨੂੰ ਟ੍ਰੈਡਮਿਲ ‘ਤੇ ਦੌੜਨ ਲਈ ਮਜਬੂਰ ਕਰਦਾ ਹੈ।

ਕੋਰੀ ਦੀ ਮਾਂ ਬ੍ਰੇਨਾ ਮਿਕਸੀਓਲੋ ਨੇ ਅਦਾਲਤ ਨੂੰ ਦੱਸਿਆ ਕਿ ਟ੍ਰੈਡਮਿਲ ਘਟਨਾ ਤੋਂ ਬਾਅਦ ਕੋਰੀ ਦੀ ਸਿਹਤ ਵਿਗੜ ਗਈ। 2 ਅਪ੍ਰੈਲ, 2021 ਨੂੰ, ਕੋਰੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਕੋਰੀ ਦੀ ਮੌਤ ਸਰੀਰ ‘ਤੇ ਸੱਟਾਂ ਅਤੇ ਦਿਲ ‘ਤੇ ਡੂੰਘੇ ਸੱਟ ਲੱਗਣ ਕਾਰਨ ਹੋਈ ਸੀ। ਗ੍ਰੇਗਰ ਨੂੰ ਫਿਰ 9 ਮਾਰਚ, 2022 ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਗ੍ਰੇਗਰ ਦੇ ਅਟਾਰਨੀ ਦਾ ਦਾਅਵਾ ਹੈ ਕਿ ਕੋਰੀ ਦੀ ਮੌਤ ਨਮੂਨੀਆ ਤੋਂ ਹੋਈ ਸੀ, ਨਾ ਕਿ ਟ੍ਰੈਡਮਿਲ ਦੀ ਘਟਨਾ ਨਾਲ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਦੇਖ ਕੇ ਲੋਕ ਹੈਰਾਨ ਹੋ ਸਕਦੇ ਹਨ ਪਰ ਕੋਰੀ ਦੀ ਮੌਤ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।

error: Content is protected !!