ਆਨਲਾਈਨ ਮੰਗਵਾਏ ਪਾਰਸਲ ਨੂੰ ਖੋਲ੍ਹਣ ਲੱਗਿਆ ਜ਼ਬਰਦਸਤ ਧਮਾਕਾ, 11 ਸਾਲਾਂ ਲੜਕੀ ਸਣੇ 4 ਦੀ ਮੌ.ਤ

ਆਨਲਾਈਨ ਮੰਗਵਾਏ ਪਾਰਸਲ ਨੂੰ ਖੋਲ੍ਹਣ ਲੱਗਿਆ ਜ਼ਬਰਦਸਤ ਧਮਾਕਾ, 11 ਸਾਲਾਂ ਲੜਕੀ ਸਣੇ 4 ਦੀ ਮੌ.ਤ

ਵੀਓਪੀ ਬਿਊਰੋ – ਗੁਜਰਾਤ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਾਬਰਕਾਂਠਾ ਦੇ ਵਡਾਲੀ ਦੇ ਵੇਦਾ ਪਿੰਡ ਵਿੱਚ ਇੱਕ ਆਨਲਾਈਨ ਪਾਰਸਲ ਧਮਾਕੇ ਵਿੱਚ 11 ਸਾਲ ਦੀ ਲੜਕੀ ਸਮੇਤ 4 ਲੋਕਾਂ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਵਡਾਲੀ ਤਾਲੁਕਾ ਦੇ ਵੇਦ ਪਿੰਡ ‘ਚ ਇਕ ਵਿਅਕਤੀ ਨੇ ਇਲੈਕਟ੍ਰਿਕ ਆਈਟਮਾਂ ਆਨਲਾਈਨ ਆਰਡਰ ਕੀਤੀਆਂ ਸਨ। ਜਿਸ ਦਾ ਪਾਰਸਲ ਆ ਗਿਆ ਸੀ, ਜਿਵੇਂ ਹੀ ਪਾਰਸਲ ਖੋਲ੍ਹਿਆ ਗਿਆ ਤਾਂ ਜ਼ਬਰਦਸਤ ਧਮਾਕਾ ਹੋ ਗਿਆ।

ਪਾਰਸਲ ਖੋਲ੍ਹਣ ਵਾਲੇ 30 ਸਾਲਾ ਵਿਅਕਤੀ ਅਤੇ 11 ਸਾਲਾ ਲੜਕੀ ਦੀ ਮੌਤ ਹੋ ਗਈ। ਵਡਾਲੀ ਪੁਲਿਸ ਸਮੇਤ ਉਪ ਪੁਲਿਸ ਕਪਤਾਨ ਅਤੇ ਜ਼ਿਲ੍ਹਾ ਐਲਸੀਬੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਟਨਾ ਵਾਲੀ ਥਾਂ ‘ਤੇ ਹਫੜਾ-ਦਫੜੀ ਮਚ ਗਈ।

error: Content is protected !!