ਸੋਸ਼ਲ ਮੀਡੀਆ ਸਟਾਰ ਐਲਵਿਸ਼ ਯਾਦਵ ਫਿਰ ਮੁਸੀਬਤਾਂ ‘ਚ, ਮਨੀ ਲਾਂਡਰਿੰਗ ਦਾ ਕੇਸ ਦਰਜ, ਮਹਿੰਗੀਆਂ ਗੱਡੀਆਂ ਰੱਖਣ ਦਾ ਹੈ ਸ਼ੌਕੀਨ

ਵੀਓਪੀ ਬਿਊਰੋ- ਯੂਟਿਊਬਰ ਐਲਵਿਸ਼ ਯਾਦਵ ਇੱਕ ਵਾਰ ਫਿਰ ਵਿਵਾਦਾਂ ਵਿੱਚ ਹਨ। ਹੁਣ ED ਨੇ YouTuber ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਈਡੀ ਨੇ ਬਿੱਗ ਬੌਸ ਓਟੀਟੀ ਵਿਜੇਤਾ ਐਲਵਿਸ਼ ਯਾਦਵ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਾਇਰ ਕੀਤਾ ਹੈ। ਹੁਣ ਈਡੀ ਅਲਵਿਸ਼ ਯਾਦਵ ਦੇ ਨਾਲ ਗੱਡੀਆਂ ਦੇ ਕਾਫਲੇ ਬਾਰੇ ਪੁੱਛਗਿੱਛ ਕਰੇਗੀ। ਉਨ੍ਹਾਂ ਸਾਰੇ ਹੋਟਲਾਂ, ਰਿਜ਼ੋਰਟਾਂ, ਫਾਰਮ ਹਾਊਸਾਂ ਦੇ ਮਾਲਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ, ਜਿੱਥੇ ਪਾਰਟੀਆਂ ਦਾ ਆਯੋਜਨ ਕੀਤਾ ਗਿਆ ਸੀ।