ਦੁਬਈ ‘ਚ ਗੁਰਦੁਆਰਾ ਸਾਹਿਬ ਗਏ ਪੰਜਾਬੀ ਨੌਜਵਾਨ ਆਪਸ ‘ਚ ਹੀ ਭਿੜੇ, ਇੱਕ ਦਾ ਕਰ’ਤਾ ਕਤ+ਲ

ਦੁਬਈ ‘ਚ ਗੁਰਦੁਆਰਾ ਸਾਹਿਬ ਗਏ ਪੰਜਾਬੀ ਨੌਜਵਾਨ ਆਪਸ ‘ਚ ਹੀ ਭਿੜੇ, ਇੱਕ ਦਾ ਕਰ’ਤਾ ਕਤ+ਲ

ਜਲੰਧਰ (ਵੀਓਪੀ ਬਿਊਰੋ) ਜਲੰਧਰ ਛਾਉਣੀ ਦੇ ਨਾਲ ਲੱਗਦੇ ਪਿੰਡ ਪੱਤੀ ਸੇਖੋਂ, ਜਮਸ਼ੇਰ ਖਾਸ ਦੇ ਰਹਿਣ ਵਾਲੇ 34 ਸਾਲਾ ਨੌਜਵਾਨ ਦਾ ਦੁਬਈ ‘ਚ ਹੋਈ ਲੜਾਈ ਤੋਂ ਬਾਅਦ ਪੰਜਾਬੀ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪੰਕਜ ਦੌਲ ਪੁੱਤਰ ਬਲਵਿੰਦਰ ਵਜੋਂ ਹੋਈ ਹੈ।

ਪੰਕਜ ਦੇ ਨਾਲ ਕੰਮ ਕਰਨ ਵਾਲੇ ਸਾਥੀਆਂ ਨੇ ਰਾਤ ਕਰੀਬ ਸਾਢੇ 9 ਵਜੇ ਇਸ ਦੀ ਸੂਚਨਾ ਉਸਦੇ ਛੋਟੇ ਭਰਾ ਗੁਰਪ੍ਰੀਤ ਦੌਲ ਉਰਫ ਗੋਪੀ ਨੂੰ ਦਿੱਤੀ ਸੀ। ਪੰਕਜ ਦੀ ਮੌਤ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ।

ਜਾਣਕਾਰੀ ਮੁਤਾਬਕ ਪੰਕਜ ਦੌਲ ਐਤਵਾਰ ਨੂੰ ਦੁਬਈ ਦੇ ਅਲਕੋਜ਼ ਸਥਿਤ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਕੁਝ ਪਗੜੀਧਾਰੀ ਨੌਜਵਾਨਾਂ ਦਾ ਪੰਕਜ ਨਾਲ ਮਾਮੂਲੀ ਝਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਉਕਤ ਨੌਜਵਾਨਾਂ ਨੇ ਪੰਕਜ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ। ਖੂਨ ਨਾਲ ਲੱਥਪੱਥ ਪੰਕਜ ਘਟਨਾ ਵਾਲੀ ਥਾਂ ‘ਤੇ ਦਰਦ ਨਾਲ ਚੀਕਦਾ ਰਿਹਾ। ਕੁਝ ਸਮੇਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪਿੱਛੇ ਆ ਰਹੇ ਪੰਕਜ ਦੇ ਦੋਸਤਾਂ ਨੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਉਥੋਂ ਭੱਜ ਗਏ। ਜਿਸ ਤੋਂ ਬਾਅਦ ਅਲਕੋਜ਼ ਸਿਟੀ ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਝ ਸਮੇਂ ਬਾਅਦ ਪੁਲਿਸ ਨੇ ਉਕਤ ਕਾਤਲਾਂ ਨੂੰ ਸ਼ਹਿਰ ਵਿੱਚੋਂ ਗ੍ਰਿਫ਼ਤਾਰ ਕਰ ਲਿਆ।

error: Content is protected !!