ਯੂਰਪ ‘ਚ ਲੱਖਾਂ ਦੀ ਤਨਖਾਹ ਦਾ ਲਾਲਚ ਦੇ ਕੇ ਏਜੰਟ ਭੇਜ ਦਿੰਦੇ ਸੀ ਰੂਸ-ਯੂਕਰੇਨ ਜੰਗ ‘ਚ, ਕਈ ਨੌਜਵਾਨਾਂ ਦੀ ਜ਼ਿੰਦਗੀ ਕੀਤੀ ਖਰਾਬ, 4 ਜਣੇ ਕਾਬੂ
ਵੀਓਪੀ ਬਿਊਰੋ – ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਰੂਸ-ਯੂਕਰੇਨ ਜੰਗ ਵਿੱਚ ਭੇਜਣ ਦੇ ਦੋਸ਼ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀ ਨੇ ਮਾਰਚ ‘ਚ ਟੋਟਲ ਕੰਸਲਟੈਂਸੀ ਅਤੇ ਇਸ ਦੇ ਮਾਲਕਾਂ ਸਮੇਤ ਕੁਝ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਸੱਤ ਰਾਜਾਂ ਵਿੱਚ ਛਾਪੇਮਾਰੀ ਵੀ ਕੀਤੀ ਗਈ। ਏਜੰਸੀ ਨੇ ਅਪਰਾਧਿਕ ਸਾਜ਼ਿਸ਼, ਧੋਖਾਧੜੀ ਅਤੇ ਮਨੁੱਖੀ ਤਸਕਰੀ ਨਾਲ ਸਬੰਧਤ ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਦਰਅਸਲ, ਰੂਸ ਦੇ ਕੁਝ ਇਲਾਕਿਆਂ ਤੋਂ ਕੁਝ ਵੀਡੀਓ ਸਾਹਮਣੇ ਆਏ ਸਨ, ਜਿਸ ਵਿੱਚ ਕੰਸਲਟੈਂਸੀ ਦੇ ਕੁਝ ਲੋਕ ਨੌਕਰੀਆਂ ਦੇ ਨਾਂ ‘ਤੇ ਭਾਰਤੀਆਂ ਨੂੰ ਰੂਸ ਬੁਲਾ ਰਹੇ ਸਨ। ਇਹ ਲੋਕ ਨੌਕਰੀ ਦੇ ਨਾਂ ‘ਤੇ ਨੌਜਵਾਨਾਂ ਨੂੰ ਬੁਲਾਉਂਦੇ ਸਨ ਪਰ ਉਥੇ ਪਹੁੰਚ ਕੇ ਉਨ੍ਹਾਂ ਨੂੰ ਜੰਗ ਦੇ ਖੇਤਰ ਵਿਚ ਧੱਕ ਦਿੱਤਾ। ਮਾਮਲਾ ਧਿਆਨ ਵਿੱਚ ਆਉਂਦੇ ਹੀ ਸੀਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਪਹਿਲੀ ਗ੍ਰਿਫ਼ਤਾਰੀ ਕਰ ਲਈ ਹੈ।