ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ CBSE 12ਵੀਂ ਜਮਾਤ ਦਾ ਸ਼ਾਨਦਾਰ ਨਤੀਜਾ


ਜਲੰਧਰ(ਪ੍ਰਥਮ ਕੇਸਰ): ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਸਾਲ 2023-24 ਲਈ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿੱਚ ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਨੂਰਪੁਰ ਦੇ ਵਿਦਿਆਰਥੀਆਂ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। 55 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ 165 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ।

ਗ੍ਰੀਨ ਮਾਡਲ ਟਾਊਨ ਸ਼ਾਖਾ ਵਿੱਚ, ਨਾਨ-ਮੈਡੀਕਲ ਵਿੱਚ ਅਭਿਨਵ ਅਗਰਵਾਲ ਨੇ 97.2, ਦਕਸ਼ ਗੁਪਤਾ ਨੇ 95.8, ਅਨਨਿਆ ਕਪੂਰ ਨੇ 95.6, ਸ਼੍ਰੇਸ਼ਠ ਵਰਮਾ ਨੇ 93.6 ਅੰਕ ਪ੍ਰਾਪਤ ਕੀਤੇ। ਵਿੱਚ ਗ੍ਰੀਨ ਮਾਡਲ ਟਾਊਨ ਵਿੱਚੋਂ ਕਾਮਰਸ ਸਟਰੀਮ ਵਿੱਚ ਮਹਿਕ ਢੀਂਗਰਾ ਨੇ 96.6,ਹਰਸ਼ਿਤ ਭਾਟੀਆ ਨੇ 96, ਈਸ਼ਾਨ ਅਤੇ ਏਕਮ ਸਚਦੇਵਾ ਨੇ 95.8 ਫੀਸਦੀ ਅੰਕ ਪ੍ਰਾਪਤ ਕੀਤੇ।, ਮੈਡੀਕਲ ਵਿੱਚ ਏਂਜਲ ਅਤੇ ਪੱਖੀ 92.6 ਫੀਸਦੀ ਅਤੇ ਤਰੁਣ 92.1 ਫੀਸਦੀ ਹਨ

ਲੋਹਾਰਾਂ ਸ਼ਾਖਾ ਕਾਮਰਸ ਸਟਰੀਮ ਵਿੱਚ ਵਰਦਾਨ ਸੇਠ ਨੇ 96.2%, ਅਰਨਵ ਗੁਪਤਾ ਨੇ 94% ਅਤੇ ਅਰਮਾਨ ਸੇਠ ਨੇ 93.8% ਅੰਕ ਪ੍ਰਾਪਤ ਕੀਤੇ ਹਨ। ਹਿਊਮੈਨਟੀਜ਼ ਵਿੱਚ ਯਸ਼ਿਕਾ ਸ਼ਰਮਾ ਨੇ 91.2% ਅੰਕ ਪ੍ਰਾਪਤ ਕੀਤੇ। ਨੂਰਪੁਰ ਸ਼ਾਖਾ ਵਿੱਚ ਕਾਮਰਸ ਸਟਰੀਮ ਵਿੱਚੋਂ ਵਨੀਸ਼ਾ ਨੇ 93%, ਅਮੋਲਦੀਪ ਨੇ 92% ਅੰਕ ਪ੍ਰਾਪਤ ਕੀਤੇ।
ਪੇਂਟਿੰਗ ਵਿੱਚ 04 ਵਿਦਿਆਰਥੀਆਂ ਨੇ 100, ਗਣਿਤ ਵਿੱਚ 01 ਵਿਦਿਆਰਥੀ, ਅੰਗਰੇਜ਼ੀ ਵਿੱਚ 01 ਵਿਦਿਆਰਥੀ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਡਾ: ਅਨੂਪ ਬੌਰੀ ਚੇਅਰਮੈਨ, ਇੰਨੋਸੈਂਟ ਹਾਰਟਸ ਨੇ ਇਸ ਸ਼ਾਨਦਾਰ ਸਫਲਤਾ ‘ਤੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

error: Content is protected !!