
ਜਲੰਧਰ(ਪ੍ਰਥਮ ਕੇਸਰ): ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਸਾਲ 2023-24 ਲਈ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿੱਚ ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਨੂਰਪੁਰ ਦੇ ਵਿਦਿਆਰਥੀਆਂ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। 55 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ 165 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ।
ਗ੍ਰੀਨ ਮਾਡਲ ਟਾਊਨ ਸ਼ਾਖਾ ਵਿੱਚ, ਨਾਨ-ਮੈਡੀਕਲ ਵਿੱਚ ਅਭਿਨਵ ਅਗਰਵਾਲ ਨੇ 97.2, ਦਕਸ਼ ਗੁਪਤਾ ਨੇ 95.8, ਅਨਨਿਆ ਕਪੂਰ ਨੇ 95.6, ਸ਼੍ਰੇਸ਼ਠ ਵਰਮਾ ਨੇ 93.6 ਅੰਕ ਪ੍ਰਾਪਤ ਕੀਤੇ। ਵਿੱਚ ਗ੍ਰੀਨ ਮਾਡਲ ਟਾਊਨ ਵਿੱਚੋਂ ਕਾਮਰਸ ਸਟਰੀਮ ਵਿੱਚ ਮਹਿਕ ਢੀਂਗਰਾ ਨੇ 96.6,ਹਰਸ਼ਿਤ ਭਾਟੀਆ ਨੇ 96, ਈਸ਼ਾਨ ਅਤੇ ਏਕਮ ਸਚਦੇਵਾ ਨੇ 95.8 ਫੀਸਦੀ ਅੰਕ ਪ੍ਰਾਪਤ ਕੀਤੇ।, ਮੈਡੀਕਲ ਵਿੱਚ ਏਂਜਲ ਅਤੇ ਪੱਖੀ 92.6 ਫੀਸਦੀ ਅਤੇ ਤਰੁਣ 92.1 ਫੀਸਦੀ ਹਨ


