ਗਰਮੀ ਦੀਆਂ ਛੁੱਟੀਆਂ ਮਨਾਉਣ ਗਏ ਪਰਿਵਾਰ ਨੂੰ ਟੱਕਰੀ ਅਣਹੋਣੀ, ਨਦੀ ‘ਚ ਨਹਾਉਣ ਗਏ ਪਰਿਵਾਰ ਦੇ 7 ਮੈਂਬਰਾਂ ਦੀ ਮੌਤ

ਗਰਮੀ ਦੀਆਂ ਛੁੱਟੀਆਂ ਮਨਾਉਣ ਗਏ ਪਰਿਵਾਰ ਨੂੰ ਟੱਕਰੀ ਅਣਹੋਣੀ, ਨਦੀ ‘ਚ ਨਹਾਉਣ ਗਏ ਪਰਿਵਾਰ ਦੇ 7 ਮੈਂਬਰਾਂ ਦੀ ਮੌਤ

 

ਵੀਓਪੀ ਬਿਊਰੋ- ਗੁਜਰਾਤ ਦੇ ਪੋਇਚਾ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਨਰਮਦਾ ਨਦੀ ‘ਚ ਨਹਾਉਣ ਗਏ ਇੱਕੋ ਪਰਿਵਾਰ ਦੇ 7 ਲੋਕ ਡੁੱਬ ਗਏ ਹਨ। ਇਸ ਘਟਨਾ ਤੋਂ ਬਾਅਦ ਐਨਡੀਆਰਐਫ ਅਤੇ ਵਡੋਦਰਾ ਫਾਇਰ ਬ੍ਰਿਗੇਡ ਦੀਆਂ ਟੀਮਾਂ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਦੱਸਿਆ ਗਿਆ ਹੈ ਕਿ ਇਹ ਲੋਕ ਨਰਮਦਾ ਨਦੀ ‘ਚ ਤੈਰਨ ਲਈ ਆਏ ਸਨ। ਹਾਲਾਂਕਿ, ਇੱਥੇ ਤੇਜ਼ ਵਹਾਅ ਵਿੱਚ ਸਾਰੇ ਸੱਤ ਲੋਕ ਡੁੱਬ ਗਏ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਸੂਰਤ ਦੇ ਇੱਕ ਸਮੂਹ ਦਾ ਹਿੱਸਾ ਸਨ ਜੋ ਪੋਇਚਾ ਆਏ ਸਨ।

error: Content is protected !!