ਪਤੀ ਅਤੇ ਬੱਚੇ ਸਨ ਵਿਦੇਸ਼, ਬੇਬੇ ਪੰਜਾਬ ਚ ਫਰਮਾ ਰਹੀ ਸੀ ਇਸ਼ਕ, ਸੋਸ਼ਲ ਮੀਡੀਆ ਤੇ ਬਣਾਇਆ ਪ੍ਰੇਮੀ ਦੇ ਗਿਆ ਮੌ+ਤ

ਸੋਸ਼ਲ ਮੀਡੀਆ ਦੀ ਚਕਾਚੋਧ ਕਈ ਵਾਰ ਅਜਿਹਾ ਕੰਮ ਕਰਵਾ ਦਿੰਦੀ ਹੈ ਕਿ ਇਨਸਾਨ ਆਪਣਾ ਚੰਗਾ ਬੁਰਾ ਨਹੀਂ ਸੋਚ ਸਕਦਾ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਿਥੇ ਇਕ ਔਰਤ ਨੇ ਸੋਸ਼ਲ ਮੀਡੀਆਂ ਤੇ ਇਕ ਮੁੰਡੇ ਨਾਲ ਦੋਸਤੀ ਕੀਤੀ ਅਤੇ ਫਿਰ ਇਹੀ ਇਨਸਾਨ ਔਰਤ ਦੀ ਮੌਤ ਦਾ ਕਾਰਨ ਬਣ ਗਿਆ  ਖੰਨਾ ਦੇ ਪਾਇਲ ‘ਚ ਕਰੀਬ 9 ਮਹੀਨੇ ਪਹਿਲਾਂ ਐਨਆਰਆਈ ਦੀ ਪਤਨੀ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

ਮੁਲਜ਼ਮ ਦੀ ਪਛਾਣ ਵਿਨੋਦ ਕੁਮਾਰ ਵਾਸੀ ਪਿੰਡ ਕੁਨੇਲ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਔਰਤ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਬੈਂਕਾਕ ਭੱਜ ਗਿਆ ਸੀ। ਉਥੋਂ ਜਦੋਂ ਉਹ ਭਾਰਤ ਪਰਤਿਆ ਤਾਂ ਉਸ ਨੂੰ ਕਲਕੱਤਾ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਸੋਸ਼ਲ ਮੀਡੀਆ ਰਾਹੀਂ ਦੋਵਾਂ ਵਿਚਾਲੇ ਸਬੰਧ ਬਣ ਗਏ ਸਨ।

43 ਸਾਲਾ ਰਣਜੀਤ ਕੌਰ ਦਾ ਪਤੀ ਅਤੇ ਦੋ ਪੁੱਤਰ ਵਿਦੇਸ਼ ਰਹਿੰਦੇ ਹਨ। ਰਣਜੀਤ ਕੌਰ ਪਾਇਲ ‘ਚ ਇਕੱਲੀ ਰਹਿੰਦੀ ਸੀ। ਇਸ ਦੌਰਾਨ ਉਸ ਦੀ ਫੇਸਬੁੱਕ ਰਾਹੀਂ ਵਿਨੋਦ ਕੁਮਾਰ ਨਾਲ ਦੋਸਤੀ ਹੋ ਗਈ। ਵਿਨੋਦ ਪਾਇਲ ਕੋਲ ਆ ਕੇ ਰਣਜੀਤ ਕੌਰ ਨੂੰ ਮਿਲਦਾ ਸੀ। 4 ਸਤੰਬਰ 2023 ਨੂੰ ਵਿਨੋਦ ਕੁਮਾਰ ਪਾਇਲ ਰਣਜੀਤ ਕੌਰ ਨੂੰ ਮਿਲਣ ਹੁਸ਼ਿਆਰਪੁਰ ਤੋਂ ਆਇਆ ਸੀ। ਇਸ ਦੌਰਾਨ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਿਸ ‘ਤੇ ਵਿਨੋਦ ਨੇ ਰਣਜੀਤ ਕੌਰ ਦਾ ਕਤਲ ਕਰ ਦਿੱਤਾ ਸੀ।

ਪਾਇਲ ਦੇ ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਕਾਤਲ ਵਿਨੋਦ ਕੁਮਾਰ ਖ਼ਿਲਾਫ਼ ਪਹਿਲਾਂ ਵੀ ਯੋਜਨਾਬੱਧ ਤਰੀਕੇ ਨਾਲ ਕਤਲ, ਨਸ਼ਾ ਤਸਕਰੀ ਅਤੇ ਚੋਰੀ ਦੇ ਕਈ ਮਾਮਲੇ ਦਰਜ ਹਨ। 2017 ‘ਚ ਮੁਲਜ਼ਮ ਨੇ ਟਰੈਵਲ ਏਜੰਸੀ ਖੋਲ੍ਹੀ ਸੀ। ਜਿਸ ਤੋਂ ਬਾਅਦ ਉਸਦੀ ਫੇਸਬੁੱਕ ਰਾਹੀਂ ਰਣਜੀਤ ਕੌਰ ਨਾਲ ਦੋਸਤੀ ਹੋ ਗਈ। ਮੁਲਜ਼ਮ ਕਈ ਦੇਸ਼ਾਂ ਦਾ ਵੀਜ਼ਾ ਅਪਲਾਈ ਕਰਕੇ ਬੈਂਕਾਕ ਤੋਂ ਅੱਗੇ ਜਾਣਾ ਚਾਹੁੰਦਾ ਸੀ। ਉਹ ਯੂਰਪ ਜਾਣ ਦੀ ਤਿਆਰੀ ਕਰ ਰਿਹਾ ਸੀ। ਪਰ ਖੰਨਾ ਪੁਲਿਸ ਵੱਲੋਂ ਪਹਿਲਾਂ ਹੀ ਐਲ.ਓ.ਸੀ. ਜਿਸ ਕਾਰਨ ਦੋਸ਼ੀ ਕਲਕੱਤਾ ਏਅਰਪੋਰਟ ‘ਤੇ ਫੜਿਆ ਗਿਆ। ਉਸ ਦਾ 4 ਦਿਨ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

error: Content is protected !!