ਗਰਮੀ ਤੋਂ ਰਾਹਤ ਮਿਲਣ ਦੇ ਨਹੀਂ ਕੋਈ ਆਸਾਰ, ਦਿਨ ਵਾਂਗ ਹੁਣ ਰਾਤ ਨੂੰ ਵੀ ਤੰਗ ਕਰੇਗੀ ਲੂ

ਗਰਮੀ ਤੋਂ ਰਾਹਤ ਮਿਲਣ ਦੇ ਨਹੀਂ ਕੋਈ ਆਸਾਰ, ਦਿਨ ਵਾਂਗ ਹੁਣ ਰਾਤ ਨੂੰ ਵੀ ਤੰਗ ਕਰੇਗੀ ਲੂ

 

ਜਲੰਧਰ (ਵੀਓਪੀ ਬਿਊਰੋ) ਪੰਜਾਬ ‘ਚ ਇਸ ਸਮੇਂ ਗਰਮੀ ਲੋਕਾਂ ਦੇ ਵੱਟ ਕੱਢ ਰਹੀ ਹੈ। ਹਾਲਾਤ ਇਹ ਹਨ ਕਿ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਪਾਰਾ 46 ਡਿਗਰੀ ਸੈਲਸੀਅਸ ਨੂੰ ਪਾਰ ਕਰ ਰਿਹਾ ਹੈ। ਸਿਹਤ ਵਿਭਾਗ ਮੁਤਾਬਕ ਬਜੁਰਗਾਂ ਤੇ ਬੱਚਿਆਂ ਤੇ ਮਰੀਜ਼ਾਂ ਦਾ ਅਜਿਹੇ ਹਾਲਾਤਾਂ ਵਿੱਚ ਬਚਾਅ ਬਹੁਤ ਜ਼ਰੂਰੀ ਹੈ।

ਜਲੰਧਰ ਵਿੱਚ ਵੀ ਦੁਪਹਿਰ ਦੇ ਸਮੇਂ ਸੜਕਾਂ ਸੁੰਨਸਾਨ ਨਜ਼ਰ ਆ ਰਹੀਆਂ ਹਨ। ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਖੁਦਕੁਸ਼ੀ ਬਰਾਬਰ ਪੈ ਰਿਹਾ ਹੈ। ਵਧਦੀ ਗਰਮੀ ਤੋਂ ਫਿਲਹਾਲ ਹਾਲੇ ਰਾਹਤ ਮਿਲਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ।

ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਤੇਜ਼ ਪੈਣ ਦੀ ਵੀ ਸੰਭਾਵਨਾ ਜਤਾਈ ਹੈ। ਦੱਸਿਆ ਦਾ ਰਿਹਾ ਹੈ ਕਿ ਰਾਤ ਦੇ ਸਮੇਂ ਵੀ ਲੂੰ ਵਧਣ ਦੀ ਸੰਭਾਵਨਾ ਹੈ।

error: Content is protected !!