ਪ੍ਰੇਮਿਕਾ ਦੇ ਵਿਆਹ ਚ ਪ੍ਰੇਮੀ ਦਾ ਤਾਂਡਵ, ਪਹਿਲਾ ਦਿੱਤੀ ਵਧਾਈ ਫਿਰ ਝੰਬ ਦਿੱਤੀ ਪ੍ਰੇਮਿਕਾ, ਲਾੜਾ ਵੀ ਖੂਬ ਕੁੱਟਿਆ

ਜਦੋਂ ਤੁਹਾਡਾ ਪਿਆਰ ਕਿਸੇ ਹੋਰ ਨਾਲ ਵਿਆਹ ਕਰਵਾ ਲਵੇ ਤਾਂ ਇੰਝ ਲਗਦੈ ਜਿਵੇਂ ਦੁਨੀਆਂ ਖਤਮ ਹੋ ਗਈ ਹੋਵੇ। ਬਹੁਤ ਦੁੱਖ ਹੁੰਦਾ ਹੈ ਜਦੋਂ ਗਰਲਫਰੈਂਡ ਦਾ ਵਿਆਹ ਕਿਸੇ ਹੋਰ ਨਾਲ ਹੋ ਰਿਹਾ ਹੁੰਦਾ ਹੈ। ਇੰਝ ਹੀ ਆਪਣੇ ਦਿਲ ਵਿੱਚ ਅੰਗਾਰੇ ਲੈ ਕੇ ਘੁੰਮ ਰਹੇ ਮੁੰਡੇ ਦਾ ਵੀਡੀਓ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਆਪਣੀ Ex- Girlfriend ਦੇ ਵਿਆਹ ਵਿੱਚ ਜਾਂਦਾ ਹੈ ਅਤੇ ਸਟੇਜ ‘ਤੇ ਚੜ੍ਹ ਜਾਂਦਾ ਹੈ, ਜਿਸ ਵਿਅਕਤੀ ਨਾਲ ਉਹ ਵਿਆਹ ਕਰ ਰਹੀ ਹੁੰਦੀ ਹੈ, ਉਸ ਦੀ ਕੁੱਟਮਾਰ ਕਰਦਾ ਹੈ।

ਮਾਮਲਾ ਰਾਜਸਥਾਨ ਦੇ ਚਿਤੌੜਗੜ੍ਹ ਦਾ ਹੈ। ਜਿੱਥੇ ਐਕਸ ਗਰਲਫਰੈਂਡ ਦੇ ਵਿਆਹ ਵਿੱਚ ਆਏ ਐਕਸ ਬੁਆਏਫਰੈਂਡ ਨੇ ਲਾੜੇ ‘ਤੇ ਹਮਲਾ ਕਰ ਦਿੱਤਾ। ਜਿਵੇਂ ਕਿ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਆਰੋਪੀ ਪਹਿਲਾਂ ਸਟੇਜ ‘ਤੇ ਤਸਵੀਰਾਂ ਕਲਿੱਕ ਕਰਵਾ ਲੈਂਦਾ ਹੈ। ਫਿਰ ਉਹ ਲਾੜੀ ਨੂੰ ਵਧਾਈ ਦਿੰਦਾ ਹੈ। ਇਸ ਤੋਂ ਬਾਅਦ ਉਹ ਲਾੜੇ ਨਾਲ ਹੱਥ ਮਿਲਾਉਂਦਾ ਹੈ ਅਤੇ ਫਿਰ ਤੁਰੰਤ ਲਾੜੇ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ। ਵਿਆਹ ‘ਚ ਹੋਏ ਇਸ ਹੰਗਾਮੇ ਤੋਂ ਬਾਅਦ ਸਥਿਤੀ ਇੰਨੀ ਵਧ ਗਈ ਕਿ ਪੁਲਿਸ ਨੂੰ ਮਾਮਲੇ ‘ਚ ਦਖਲ ਦੇਣਾ ਪਿਆ।

ਲਾੜੀ ਦੇ ਭਰਾ ਨੇ ਦੱਸਿਆ ਕਿ ਕ੍ਰਿਸ਼ਨਾ ਅਤੇ ਮਹਿੰਦਰ ਦਾ ਵਿਆਹ ਹੋ ਰਿਹਾ ਸੀ ਪਰ ਇਸੇ ਦੌਰਾਨ ਪਿੰਡ ਦਾ ਰਹਿਣ ਵਾਲਾ ਸ਼ੰਕਰਲਾਲ ਭਾਰਤੀ ਵਿਆਹ ‘ਚ ਆਇਆ ਅਤੇ ਲਾੜੇ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਖੁਸ਼ੀ ਦਾ ਮਾਹੌਲ ਭਗਦੜ ਵਿੱਚ ਬਦਲ ਗਿਆ।

ਇੱਥੇ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਸ਼ੰਕਰਲਾਲ ਅਤੇ ਲਾੜੀ ਕ੍ਰਿਸ਼ਨਾ ਪਹਿਲਾਂ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਕੱਠੇ ਕੰਮ ਕਰਦੇ ਸਨ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨਾਲ ਰਿਲੇਸ਼ਨਸ਼ਿਪ ‘ਚ ਸਨ ਪਰ ਬ੍ਰੇਕਅੱਪ ਤੋਂ ਬਾਅਦ ਸ਼ੰਕਰਲਾਲ ਕ੍ਰਿਸ਼ਨਾ ਤੋਂ ਨਾਰਾਜ਼ ਸਨ। ਜਿਸ ਕਾਰਨ ਦੋਵਾਂ ਵਿਚਾਲੇ ਕਈ ਵਾਰ ਝਗੜੇ ਹੁੰਦੇ ਰਹੇ। ਅਜਿਹੇ ‘ਚ ਕ੍ਰਿਸ਼ਨਾ ਦੇ ਵਿਆਹ ਵਾਲੇ ਦਿਨ ਉਸ ਨੇ ਉਸ ਦੇ ਲਾੜੇ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਮਾਮਲੇ ‘ਚ ਸ਼ੰਕਰਲਾਲ ਨੂੰ ਗ੍ਰਿਫਤਾਰ ਕਰ ਲਿਆ ਹੈ।

error: Content is protected !!