‘ਤੇਰੀ ਔਕਾਤ ਕੀ ਐ’,  Cab ‘ਚ ਬੈਠੀ ਔਰਤ ਨੇ ਡਰਾਈਵਰ ਨੂੰ ਕੱਢੀਆਂ ਗਾਲਾਂ, ਕਹਿੰਦੀ ‘ਚੱਪਲ ਸੇ ਮਾਰੂੰਗੀ’, ਤੇਰੀ ਕੈਬ ਕਿੰਨੀ ਗੰਦੀ ਹੈ

ਰਸਤੇ ਵਿੱਚ ਕੈਬ ਖਰਾਬ ਹੋਣ ਤੋਂ ਬਾਅਦ ਇੱਕ ਔਰਤ ਵੱਲੋਂ ਉਬਰ ਡਰਾਈਵਰ ਨਾਲ ਦੁਰਵਿਵਹਾਰ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ। ਕੈਬ ਡਰਾਈਵਰ ਨੂੰ ਆਪਣੀ ਕਾਰ ਖਰਾਬ ਹੋਣ ਤੋਂ ਬਾਅਦ ਖਿੱਚਣੀ ਪਈ। ਡਰਾਈਵਰ ਨੇ ਰਾਈਡ ਖਤਮ ਕਰ ਦਿੱਤੀ ਜਿਸ ਕਾਰਨ ਔਰਤ ਨਾਰਾਜ਼ ਹੋ ਗਈ ਅਤੇ ਉਸ ਨੇ ਉਸ ਦੇ ਪੈਸੇ ਨਕਦ ਵਾਪਸ ਕਰਨ ਦੀ ਮੰਗ ਕੀਤੀ। ਵੀਡੀਓ ਮੁਤਾਬਕ ਔਰਤ ਨੇ ਯਾਤਰਾ ਲਈ ਆਨਲਾਈਨ ਭੁਗਤਾਨ ਕੀਤਾ ਸੀ।

ਵੀਡੀਓ ਦੀ ਸ਼ੁਰੂਆਤ ਪੀਲੇ ਕੁੜਤੇ ਵਾਲੀ ਔਰਤ ਨਾਲ ਹੁੰਦੀ ਹੈ ਜੋ ਡਰਾਈਵਰ ਨੂੰ ਚੀਕ ਰਹੀ ਹੈ ਕਿ ਅਤੇ ਕਹਿ ਰਹੀ ਹੈ ਉਬਰ ਇਸ ਨੂੰ ਨੌਕਰੀ ਤੋਂ ਕੱਢ ਦਵੋ ! ਉਸਨੇ ਕਿਹਾ ਕਿ ਉਹ ਪਰੇਸ਼ਾਨ ਸੀ ਕਿਉਂਕਿ ਉਸਨੂੰ ਕੋਈ ਹੋਰ ਕੈਬ ਨਹੀਂ ਮਿਲ ਰਹੀ ਸੀ। ਡਰਾਈਵਰ ਨੇ ਜਵਾਬ ਦਿੱਤਾ, “ਇਹ ਸਾਡੀ ਰੋਜ਼ੀ-ਰੋਟੀ ਹੈ।” ਹਾਲਾਂਕਿ, ਔਰਤ ਨੇ ਰੌਲਾ ਪਾਇਆ, “ਜੇ ਤੁਹਾਡੇ ਕੋਲ ਰੋਜ਼ੀ-ਰੋਟੀ ਹੈ, ਤਾਂ ਇਸ ਨੂੰ ਸੁਰੱਖਿਅਤ ਰੱਖੋ।

  ਠੀਕ ਹੈ। ਇਸ ਤਰ੍ਹਾਂ ਕੋਈ ਰੋਜ਼ੀ ਨਹੀਂ ਕਮਾਉਂਦਾ। ਤੇਰੀ ਕੈਬ ਕਿੰਨੀ ਗੰਦੀ ਹੈ .. ਕੀ ਇਸ ਤਰ੍ਹਾਂ ਰੱਖਦੇ ਹਨ ਆਪਣੀ ਰੋਜ਼ੀ ਰੋਟੀ?, ਜੇ ਰੋਜ਼ੀ ਰੋਟੀ ਹੁੰਦੀ, ਤਾਂ ਠੀਕ ਤਰ੍ਹਾਂ ਰੱਖਦਾ!”ਡਰਾਈਵਰ ਨੇ ਜਵਾਬ ਦਿੱਤਾ, “ਤੁਸੀਂ ਸਿਰਫ਼ 150 ਰੁਪਏ ਲਈ ਮੈਨੂੰ ਗਾਲਾਂ ਕੱਢ’ਤੀਆਂ।” ਔਰਤ ਕਹਿੰਦੀ , “ਮੈਂ 50 ਪੈਸੇ ਲਈ ਵੀ ਸੁਨਾਵਾਂਗੀ।” ਫਿਰ ਡਰਾਈਵਰ ਨੇ ਕਿਹਾ, “ਕੋਈ ਗੱਲ ਨਹੀਂ, ਹੋਰ ਕੱਢੋ, ਜੁੱਤੀ ਨਾਲ ਮਾਰੋ।”

ਔਰਤ ਨੇ ਉਬਰ ਡਰਾਈਵਰ ਨਾਲ ਕੀਤਾ ਦੁਰਵਿਵਹਾਰ
ਔਰਤ ਨੇ ਅੱਗੇ ਕਿਹਾ, “ਤੇਰੀ ਔਕਾਤ ਨਹੀਂ ਮੈਨੂੰ ਪੈਸੇ ਦੇਣ ਦੀ, ਤੂੰ ਫਰਾਡ ਹੈ ‘Merko cash de wapas’

error: Content is protected !!