ਵੱਟ ਕੱਢਦੀ ਗਰਮੀ ਨੇ 8 ਲੋਕਾਂ ਦੇ ਕੱਢੇ ਪ੍ਰਾਣ, 48 ਡਿਗਰੀ ਤੋਂ ਉੱਪਰ ਪਹੁੰਚੇ ਤਾਪਮਾਨ ਨੇ ਲਈ ਜਾਨ

ਵੱਟ ਕੱਢਦੀ ਗਰਮੀ ਨੇ 8 ਲੋਕਾਂ ਦੇ ਕੱਢੇ ਪ੍ਰਾਣ, 48 ਡਿਗਰੀ ਤੋਂ ਉੱਪਰ ਪਹੁੰਚੇ ਤਾਪਮਾਨ ਨੇ ਲਈ ਜਾਨ

ਜੈਪੁਰ (ਵੀਓਪੀ ਬਿਊਰੋ) ਲਗਾਤਾਰ ਵੱਧ ਰਹੀ ਗਰਮੀ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋ ਰਿਹਾ ਹੈ। ਗੱਲ ਇੱਥੋਂ ਤੱਕ ਵੱਧ ਗਈ ਹੈ ਕਿ ਤੇਜ਼ ਗਰਮੀ ਕਾਰਨ ਰਾਜਸਥਾਨ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ।

ਭਿਆਨਕ ਗਰਮੀ ਨੇ ਰਾਜਸਥਾਨ ਦੇ ਚਾਰ ਜ਼ਿਲ੍ਹਿਆਂ-ਬਾੜਮੇਰ, ਬਲੋਤਰਾ, ਜਲੌਰ ਅਤੇ ਭੀਲਵਾੜਾ ਵਿੱਚ ਅੱਠ ਲੋਕਾਂ ਦੀ ਜਾਨ ਲੈ ਲਈ ਹੈ। ਸੂਬੇ ਵਿੱਚ ਕਈ ਥਾਵਾਂ ‘ਤੇ ਵੱਧ ਤੋਂ ਵੱਧ ਤਾਪਮਾਨ 46-48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਵੀਰਵਾਰ ਨੂੰ ਬਾੜਮੇਰ ਨੂੰ 48.8 ਤਾਪਮਾਨ ਦੇ ਨਾਲ ਦੇਸ਼ ਦਾ ਸਭ ਤੋਂ ਗਰਮ ਸਥਾਨ ਮੰਨਿਆ ਗਿਆ।

ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਸੂਬੇ ਦੇ ਸੱਤ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਜੈਪੁਰ ਮੌਸਮ ਵਿਗਿਆਨ ਕੇਂਦਰ ਨੇ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ ਗਰਮੀ ਹੋਰ ਤੇਜ਼ ਹੋ ਜਾਵੇਗੀ ਅਤੇ 28 ਮਈ ਤੋਂ ਬਾਅਦ ਪਾਰਾ ਥੋੜ੍ਹਾ ਘੱਟ ਜਾਵੇਗਾ। ਦੂਜੇ ਪਾਸੇ ਬਲੋਤਰਾ ਵਿੱਚ ਕੜਾਕੇ ਦੀ ਗਰਮੀ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ।

error: Content is protected !!