ਕੱਲ ਪੰਜਾਬ ਦੀ ਬੱਲੇ-ਬੱਲੇ ਕਰ ਕੇ ਅੱਜ ਹਿਮਾਚਲੀ ਬਣੇ PM ਮੋਦੀ, ਕਿਹਾ-ਹਿਮਾਚਲ ਆ ਕੇ ਤਾਂ ਰੂਹ ਖੁਸ਼ ਹੋ ਜਾਂਦੀ ਆ

ਕੱਲ ਪੰਜਾਬ ਦੀ ਬੱਲੇ-ਬੱਲੇ ਕਰ ਕੇ ਅੱਜ ਹਿਮਾਚਲੀ ਬਣੇ PM ਮੋਦੀ, ਕਿਹਾ-ਹਿਮਾਚਲ ਆ ਕੇ ਤਾਂ ਰੂਹ ਖੁਸ਼ ਹੋ ਜਾਂਦੀ ਆ

ਜਲੰਧਰ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਇਸ ਸਮੇਂ ਆਪਣੇ ਆਖਰੀ ਪੜਾਅ ਵੱਲ ਵੱਧ ਰਹੀਆਂ ਹਨ। ਇਸੇ ਦੇ ਨਾਲ ਭਾਜਪਾ ਨੇ ਵੀ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ, ਜਿੱਥੇ ਕੱਲ ਦਿੱਲੀ ਹਰਿਆਣਾ ਸਮੇਤ ਕਈ ਥਾਵਾਂ ਤੇ ਲੋਕ ਸਭਾ ਚੋਣਾਂ ਹੋਣ ਜਾ ਰਹੀ ਆ ਹਨ। ਉੱਥੇ ਹੀ ਇਕ ਜੂਨ ਨੂੰ ਆਖਰੀ ਪੜਾਅ ਵਿੱਚ ਲੋਕ ਸਭਾ ਚੋਣਾਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਹੋਣਗੀਆਂ।

ਇਸੇ ਦੇ ਨਾਲ ਭਾਜਪਾ ਨੇ ਵੀ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਜਿੱਥੇ ਕੱਲ ਦਿੱਲੀ ਹਰਿਆਣਾ ਸਮੇਤ ਕਈ ਥਾਵਾਂ ‘ਤੇ ਲੋਕ ਸਭਾ ਚੋਣਾਂ ਹੋਣ ਜਾ ਰਹੀ ਆ ਹਨ, ਉੱਥੇ ਹੀ ਇਕ ਜੂਨ ਨੂੰ ਆਖਰੀ ਪੜਾਅ ਵਿੱਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਲੋਕ ਸਭਾ ਚੋਣਾਂ ਹੋਣਗੀਆਂ।ਇਸੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਰੈਲੀਆਂ ਕਰ ਰਹੇ ਹਨ, ਜਿੱਥੇ ਕੱਲ ਨਰਿੰਦਰ ਮੋਦੀ ਨੇ ਪੰਜਾਬ ਦੇ ਪਟਿਆਲਾ ਵਿੱਚ ਰੈਲੀ ਕਰਕੇ ਖੁਦ ਨੂੰ ਪੰਜਾਬੀ ਪ੍ਰੇਮੀ ਦੱਸਿਆ ਤੇ ਪੰਜਾਬ ਦੀ ਵਿਰਾਸਤ ‘ਤੇ ਮਾਣ ਮਹਿਸੂਸ ਕੀਤਾ। ਉੱਥੇ ਹੀ ਅੱਜ ਪੀਐਮ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਨਾਹਨ ਅਤੇ ਮੰਡੀ ਇਲਾਕੇ ਵਿੱਚ ਰੈਲੀਆਂ ਕੀਤੀਆਂ। ਹਿਮਾਚਲ ਪ੍ਰਦੇਸ਼ ਜਾ ਕੇ ਪੀਐੱਮ ਨਰਿੰਦਰ ਮੋਦੀ ਨੇ ਖੁਦ ਨੂੰ ਹਿਮਾਚਲ ਪ੍ਰੇਮੀ ਦੱਸਿਆ ਉਹਨਾਂ ਨੇ ਕਿਹਾ ਕਿ ਉਹ ਹਿਮਾਚਲ ਨਾਲ ਕਦੇ ਵੀ ਧੋਖਾ ਨਹੀਂ ਕਰਨਗੇ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਕੋਲੋਂ ਮਿਲੇ ਬੇਹਦਾ ਪਿਆਰ ਕਾਰਨ ਉਹ ਮਹਿਸੂਸ ਕਰ ਰਹੇ ਹਨ ਕਿ ਜਿਵੇਂ ਉਹ ਹਿਮਾਚਲ ਦੇ ਹੀ ਹੋਣ।

ਅੱਜ ਪੀਐੱਮ ਨਰੇਂਦਰ ਮੋਦੀ ਹਿਮਾਚਲ ਪ੍ਰਦੇਸ਼ ਤੋਂ ਬਾਅਦ ਸ਼ਾਮ ਨੂੰ ਫਿਰ ਪੰਜਾਬ ਦੇ ਗੁਰਦਾਸਪੁਰ ਤੇ ਜਲੰਧਰ ਵਿੱਚ ਰੈਲੀਆਂ ਕਰਨਗੇ। ਅੱਜ ਹਿਮਾਚਲ ਪ੍ਰਦੇਸ਼ ਦੇ ਨਾਹਨ ਵਿੱਚ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਸੁਰੇਸ਼ ਕਸ਼ਪ ਅਤੇ ਮੰਡੀ ਵਿੱਚ ਕੰਗਨਾ ਰਣੌਤ ਦੇ ਹੱਕ ਵਿੱਚ ਰੈਲੀ ਕੀਤੀ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ ਅਤੇ ਕਾਂਗਰਸ ਦੇ ਜੰਮ ਕੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਹਿਮਾਚਲ ਪ੍ਰਦੇਸ਼ ਨਾਲ ਧੋਖਾ ਕੀਤਾ ਹੈ। ਪਰ ਨਰਿੰਦਰ ਮੋਦੀ ਤੇ ਦਿਲ ਵਿੱਚ ਹਿਮਾਚਲ ਵਸਿਆ ਹੋਇਆ ਹੈ।

error: Content is protected !!