ਇਸ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਹੱਥਾਂ ਦੀਆਂ ਨਸਾਂ ਕੱਟ ਦਿੱਤੀਆਂ। ਇਸ ਵਿੱਚ ਪਰਿਵਾਰ ਦੇ ਮੁਖੀ 70 ਸਾਲਾ ਸ਼ਿਆਮ ਗੋਇਲ ਦੀ ਮੌਤ ਹੋ ਗਈ। ਗਾਰਡ ਨੂੰ ਬਾਅਦ ’ਚ ਦਿੱਲੀ ਵਿੱਚ ਛੱਡ ਦਿੱਤਾ ਗਿਆ।
ਪਰਿਵਾਰ ਦੇ ਪੰਜ ਹੋਰ ਮੈਂਬਰ ਸਾਧਨਾ ਗੋਇਲ (67), ਅਨਿਰੁਧ ਗੋਇਲ (45), ਨਿਧੀ ਗੋਇਲ (42), ਧਨੰਜੈ ਗੋਇਲ (19), ਹਿਮਾਂਕ ਗੋਇਲ (15) ਸੈਕਟਰ 21 ਸਥਿਤ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹਨ। ਪੁਲੀਸ ਨੇ ਸ਼ਿਆਮ ਸੁੰਦਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬੀਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕਰੇਗੀ।