ਰੁੱਖ ਕੱਟ ਕੇ ਹੁਣ ਗਰਮੀ ਤੋਂ ਬਚਣ ਲਈ ਲੋਕ ਭੱਜ ਰਹੇ ਪਹਾੜਾਂ ਵੱਲ, ਵਰ੍ਹਦੀ ਅੱਗ ‘ਚ ਯਾਦ ਆਈ ਹਰਿਆਵਲ

ਰੁੱਖ ਕੱਟ ਕੇ ਹੁਣ ਗਰਮੀ ਤੋਂ ਬਚਣ ਲਈ ਲੋਕ ਭੱਜ ਰਹੇ ਪਹਾੜਾਂ ਵੱਲ, ਵਰ੍ਹਦੀ ਅੱਗ ‘ਚ ਯਾਦ ਆਈ ਹਰਿਆਵਲ

ਵੀਓਪੀ ਬਿਊਰੋ – ਉੱਤਰੀ ਭਾਰਤ ‘ਚ ਪੈ ਰਹੀ ਕਹਿਰ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਪਏ ਹਨ। ਇਸ ਦੌਰਾਨ ਲੋਕੀਂ ਗਰਮੀ ਤੋਂ ਬਚਣ ਲਈ ਕੀ ਹੀਲੇ-ਵਸੀਲੇ ਕਰ ਰਹੇ ਹਨ। ਪਰ ਫਿਰ ਵੀ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਗਰਮੀ ਤੋਂ ਬਚਣਾ ਮੁਸ਼ਕਲ ਹੈ। ਅਜਿਹੇ ਵਿੱਚ ਲੋਕ ਗਰਮੀ ਤੋਂ ਰਾਹਤ ਲੈਣ ਲਈ ਪਹਾੜਾਂ ਦਾ ਰੁਖ ਕਰ ਰਹੇ ਹਨ। ਅਜਿਹੇ ‘ਚ ਉਤਰਾਖੰਡ ਅਤੇ ਹਿਮਾਚਲ ਦੇ ਸੈਰ-ਸਪਾਟਾ ਸਥਾਨਾਂ ‘ਤੇ ਭੀੜ ਲਗਾਤਾਰ ਵਧ ਰਹੀ ਹੈ।

ਇੱਥੇ ਇਹ ਵੀ ਦੇਖਣ ਵਾਲਾ ਹੈ ਕਿ ਜੋ ਲੋਕ ਰੁਖ ਨਾ ਲਾ ਕੇ ਤੇ ਕੁਦਰਤ ਨਾਲ ਖਿਲਵਾੜ ਕਰ ਕੇ ਮੌਸਮ ਦੇ ਇਸ ਹਾਲਾਤ ਲਈ ਜਿੰਮੇਵਾਰ ਹਨ, ਉਹ ਹੀ ਹੁਣ ਪਹਾੜਾਂ ਵਿੱਚ ਭੱਜ ਕੇ ਕੁਦਰਤ ਦੀ ਬੁਕਲ ਵਿੱਚ ਬੈਠ ਰਹੇ ਹਨ ਤਾਂ ਜੋ ਗਰਮੀ ਤੋਂ ਕੁਝ ਰਾਹਤ ਮਿਲ ਸਕੇ। ਪਰ ਇਹ ਲੋਕ ਸਮਝ ਹਾਲੇ ਵੀ ਨਹੀਂ ਰਹੇ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਭਿਆਨਕ ਗਰਮੀ ਪਵੇ ਇਸ ਲਈ ਪਹਿਲਾਂ ਹੀ ਰੁਕ ਲਾਉਣੇ ਸ਼ੁਰੂ ਕਰ ਦਿੱਤੇ ਜਾਣ।

ਵੀਕੈਂਡ ‘ਤੇ ਸੈਲਾਨੀਆਂ ਨੂੰ ਉੱਤਰਾਖੰਡ ਦੇ ਮਸੂਰੀ, ਨੈਨੀਤਾਲ, ਸ਼ਿਮਲਾ ਅਤੇ ਹਿਮਾਚਲ ਦੇ ਮਨਾਲੀ, ਸ਼ਿਮਲਾ, ਡਲਹੌਜ਼ੀ ਸਮੇਤ ਹੋਰ ਥਾਵਾਂ ‘ਤੇ ਹੋਟਲਾਂ ‘ਚ ਕਮਰੇ ਨਹੀਂ ਮਿਲ ਰਹੇ। ਕਈ ਥਾਵਾਂ ‘ਤੇ ਸੜਕੀ ਜਾਮ ਲੱਗ ਰਹੇ ਹਨ। ਇਸ ਕਾਰਨ ਆਉਣ ਵਾਲੇ ਸੈਲਾਨੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੂਜੇ ਪਾਸੇ ਪਹਾੜਾਂ ਵਿੱਚ ਦਿਨ ਵੇਲੇ ਵੀ ਗਰਮੀ ਪੈ ਰਹੀ ਹੈ, ਜਿਸ ਕਾਰਨ ਸੈਲਾਨੀਆਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਹਾਲਾਂਕਿ ਗਰਮੀ ਦਾ ਸੀਜ਼ਨ ਜ਼ੋਰ ਫੜਨ ਕਾਰਨ ਹੋਟਲ ਕਾਰੋਬਾਰੀ ਖੁਸ਼ ਹਨ। ਉੱਤਰਾਖੰਡ ਦੇ ਸਾਰੇ ਸੈਰ-ਸਪਾਟਾ ਸਥਾਨ ਇਨ੍ਹਾਂ ਦਿਨਾਂ ਵਿੱਚ ਖਚਾਖਚ ਭਰੇ ਹੋਏ ਹਨ।

ਕਹਿਰ ਦੀ ਗਰਮੀ ਤੋਂ ਰਾਹਤ ਪਾਉਣ ਲਈ ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ‘ਚ ਲੋਕ ਉਤਰਾਖੰਡ ਦੀਆਂ ਘਾਟੀਆਂ ‘ਚ ਪਹੁੰਚ ਰਹੇ ਹਨ।

error: Content is protected !!