Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
May
29
ਸਵੀਮਿੰਗ ਪੁਲ ਚ ਨਹਾਉਂਣ ਗਿਆ ਬੱਚਾ ਡੁੱਬਿਆ,ਮਾਪੇ ਰਹੇ ਭਾਲਦੇ ਸੀਸੀਟੀਵੀ ਤੋਂ ਖੁੱਲਿਆ ਰਾਜ਼
Crime
jalandhar
Latest News
National
Punjab
ਸਵੀਮਿੰਗ ਪੁਲ ਚ ਨਹਾਉਂਣ ਗਿਆ ਬੱਚਾ ਡੁੱਬਿਆ,ਮਾਪੇ ਰਹੇ ਭਾਲਦੇ ਸੀਸੀਟੀਵੀ ਤੋਂ ਖੁੱਲਿਆ ਰਾਜ਼
May 29, 2024
Voice of Punjab
ਜਲੰਧਰ ਵਿਚ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲ ਵਿਚ ਨਹਾਉਣ ਗਏ ਬੱਚੇ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਮੰਗਲਵਾਰ ਰਾਤ ਬੱਚਾ ਘਰ ਨਹੀਂ ਪਹੁੰਚਿਆਂ ਤਾਂ ਪਰਿਵਾਰ ਵਾਲੇ ਉਸ ਨੂੰ ਲੱਭਦੇ ਹੋਏ ਸਵੀਮਿੰਗ ਪੂਲ ਪਹੁੰਚੇ। ਉਥੇ ਲੱਗੇ ਸੀਸੀਟੀਵ ਕੈਮਰੇ ਚੈੱਕ ਕੀਤੇ ਤਾਂ ਬੱਚੇ ਦੇ ਡੁੱਬਣ ਦਾ ਖੁਲਾਸਾ ਹੋਇਆ।ਮ੍ਰਿਤਕ ਦੀ ਪਛਾਣ ਮਾਧਵ ਵਜੋਂ ਹੋਈ ਹੈ। ਉਸ ਦੀ ਉਮਰ 13 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਮੂਲ ਤੌਰ ‘ਤੇ ਨੇਪਾਲ ਦੇ ਰਹਿਣ ਵਾਲੇ ਹਨ। ਜਲੰਧਰ ਵਿਚ ਉਹ ਦਾਨਿਸ਼ਮੰਦਾ ਕਾਲੋਨੀ ਵਿਚ ਰਹਿੰਦੇ ਹਨ। ਬੀਤੀ ਸ਼ਾਮ ਉਹ 4 ਦੋਸਤਾਂ ਦੇ ਨਾਲ ਸਨ ਸਿਡੀ ਕਾਲੋਨੀ ਸਥਿਤ ਰਾਇਲ ਸਵੀਮਿੰਗ ਪੂਲ ਵਿਚ ਨਹਾਉਣ ਗਿਆ ਸੀ। ਰਾਤ 9 ਵਜੇ ਤੱਕ ਮਾਧਵ ਘਰ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ।
ਮਾਧਵ ਦੇ ਦੋਸਤਾਂ ਤੋਂ ਪੁੱਛਗਿਛ ਕੀਤੀ। ਉਨ੍ਹਾਂ ਦੱਸਿਆ ਕਿ ਸਾਰੇ ਮਿਲ ਕੇ ਪੂਲ ਵਿਚ ਗਏ ਸਨ। ਇਸ ਦੇ ਬਾਅਦ ਪਰਿਵਾਰ ਦੇ ਲੋਕ ਉਸ ਨੂੰ ਲੱਭਦੇ ਹੋਏ ਸਵੀਮਿੰਗ ਪੂਲ ਤੱਕ ਪਹੁੰਚੇ।
ਸ਼ੱਕ ਹੋਣ ‘ਤੇ ਪਰਿਵਾਰ ਦੇ ਲੋਕਾਂ ਨੇ ਪੂਲ ਵਿਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ। CCTV ਮੁਤਾਬਕ ਸ਼ਾਮ 6.07 ‘ਤੇ ਮਾਧਵ ਨੇ ਸਵੀਮਿੰਗ ਪੂਲ ਵਿਚ ਆਖਰੀ ਛਾਲ ਮਾਰੀ ਸੀ। ਇਸ ਦੇ ਬਾਅਦ ਮਾਧਵ ਬਾਹਰ ਨਹੀਂ ਆਇਆ।
ਪਰਿਵਾਰ ਵਾਲਿਆਂ ਨੇ ਪੂਲ ਵਿਚ ਦੀ ਤਲਾਸ਼ੀ ਲਈ ਤਾਂ ਮਾਧਵ ਬੇਹੋਸ਼ ਮਿਲਿਆ। ਇਸ ਦੇ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਚੈਕਅੱਪ ਦੇ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੀ ਮੌਤ ਦੀ ਸੂਚਨਾ ਦੇ ਬਾਅਦ ਥਾਣਾ ਲਾਂਬੜਾ ਦੇ ਏਐੱਸਆਈ ਨਿਰੰਜਣ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁਚੇ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ਵਿਚ ਰਖਵਾ ਦਿੱਤੀ।
Post navigation
ਪਤੀ ਨੂੰ ਕੰਮ ਤੇ ਭੇਜਕੇ ਨੂੰਹ ਨੇ ਬੁਲਾ ਲਿਆ ਪ੍ਰੇਮੀ, ਸੱਸ ਨੂੰ ਲੱਗ ਗਈ ਭਿਣਕ, ਕੂਲਰ ਚੋਂ ਬਾਹਰ ਕੱਢਿਆ ਪ੍ਰੇਮੀ
Chaupal ਬੱਚਿਆਂ ਦੀਆਂ ਜੂਨ ਦੀਆਂ ਛੁੱਟੀਆਂ ‘ਚ ਭਰੇਗਾ ਰੰਗ, ਚਾਚਾ-ਭਤੀਜਾ ਦੀ ਚਲਾਕੀ ਤੇ ਹਾਸਰਸ ਭਰਿਆ ਅੰਦਾਜ਼ ਕਰੇਗਾ ਮਨੋਰੰਜਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us