ਪਰ ਉਸ ਦੀ ਸੱਸ ਨੂੰ ਇਸ ਦੀ ਭਿਣਕ ਲੱਗ ਗਈ। ਉਸ ਨੇ ਕਮਰੇ ਵਿੱਚ ਜਾ ਕੇ ਆਖਰਕਾਰ ਆਪਣੀ ਨੂੰਹ ਦੇ ਕਾਰਨਾਮੇ ਉਤੋਂ ਪਰਦਾ ਚੁੱਕ ਦਿੱਤਾ। ਜਦੋਂ ਲੋਕ ਕਮਰੇ ਵਿਚ ਗਏ ਤਾਂ ਉਹ ਅੰਦਰ ਇਕੱਲੀ ਪਾਈ ਗਈ। ਪਰ ਜਦੋਂ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਉਸ ਦਾ ਪ੍ਰੇਮੀ ਕੂਲਰ ਦੇ ਅੰਦਰ ਲੁਕਿਆ ਹੋਇਆ ਪਾਇਆ ਗਿਆ।
ਕਿਸੇ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ, ਜਿੱਥੋਂ ਇਹ ਵਾਇਰਲ ਹੋ ਗਈ। ਹਾਲਾਂਕਿ ਕਈ ਲੋਕਾਂ ਨੇ ਇਸ ਮਾਮਲੇ ਦੇ ਮਜ਼ੇ ਵੀ ਲਏ। ਇਕ ਵਿਅਕਤੀ ਨੇ ਲਿਖਿਆ ਕਿ ਉਹ ਖਰਾਬ ਕੂਲਰ ਠੀਕ ਕਰ ਰਿਹਾ ਸੀ। ਲੋਕਾਂ ਨੇ ਇਸ ਨੂੰ ਗਲਤ ਸਮਝਿਆ ਹੈ। ਜਦਕਿ ਇੱਕ ਨੇ ਲਿਖਿਆ ਕਿ ਇਹ ਪ੍ਰੇਮੀਆਂ ਲਈ ਛੁਪਣ ਦੀ ਨਵੀਂ ਥਾਂ ਹੈ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ।