ਫੌਜੀ ਜਵਾਨਾਂ ਨੇ ਥਾਣੇ ‘ਚ ਜਾ ਕੇ ਪੁਲਿਸ ਮੁਲਾਜ਼ਮਾਂ ਦਾ ਚਾੜਿਆ ਕੁੱਟਾਪਾ, ਫਿਰ ਕਹਿੰਦੇ- ਇਹ ਕੋਈ ਵੱਡੀ ਗੱਲ ਨਹੀਂ

ਫੌਜੀ ਜਵਾਨਾਂ ਨੇ ਥਾਣੇ ‘ਚ ਜਾ ਕੇ ਪੁਲਿਸ ਮੁਲਾਜ਼ਮਾਂ ਦਾ ਚਾੜਿਆ ਕੁੱਟਾਪਾ, ਫਿਰ ਕਹਿੰਦੇ- ਇਹ ਕੋਈ ਵੱਡੀ ਗੱਲ ਨਹੀਂ

ਕੁੱਪਵਾੜਾ (ਵੀਓਪੀ ਬਿਊਰੋ) ਜੰਮੂ ਦੇ ਕੁੱਪਵਾੜਾ ਵਿੱਚ ਥਾਣਾ ਸਦਰ ਵਿੱਚ ਫ਼ੌਜ ਅਤੇ ਪੁਲਿਸ ਵਿਚਾਲੇ ਹੋਈ ਲੜਾਈ ਦੇ ਮਾਮਲੇ ਵਿੱਚ 3 ਲੈਫਟੀਨੈਂਟ ਕਰਨਲ ਸਮੇਤ 16 ਵਿਅਕਤੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਐਫਆਈਆਰ ਪੁਲਿਸ ਸਟੇਸ਼ਨ ’ਤੇ ਹਮਲਾ ਕਰਨ ਦੇ ਦੋਸ਼ ਹੇਠ ਦਰਜ ਕੀਤੀ ਗਈ ਹੈ।

ਇਹ ਘਟਨਾ ਮੰਗਲਵਾਰ 28 ਮਈ ਦੀ ਰਾਤ ਨੂੰ ਵਾਪਰੀ। ਕੁੱਪਵਾੜਾ ਪੁਲਿਸ ਦਾ ਦਾਅਵਾ ਹੈ ਕਿ ਵਰਦੀ ਵਿੱਚ ਫੌਜੀ ਅਧਿਕਾਰੀ ਅਤੇ ਹੋਰ ਜਵਾਨ ਥਾਣੇ ਵਿੱਚ ਦਾਖਲ ਹੋਏ ਸਨ। ਟੈਰੀਟੋਰੀਅਲ ਆਰਮੀ ਦੇ ਸਿਪਾਹੀ ਦੀ ਪੁੱਛ-ਪੜਤਾਲ ਤੋਂ ਨਾਰਾਜ਼ ਇਨ੍ਹਾਂ ਫੌਜੀ ਅਫਸਰਾਂ ਨੇ ਅੰਦਰ ਆ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ ਹੈ। ਇਸ ਪੂਰੇ ਘਟਨਾਕ੍ਰਮ ਦੀ ਜਾਂਚ ਡੀਐਸਪੀ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ। ਦੂਜੇ ਪਾਸੇ ਫੌਜ ਦੇ ਬੁਲਾਰੇ ਨੇ ਇਸ ਘਟਨਾ ਨੂੰ ਬਹੁਤ ਮਾਮੂਲੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫ਼ੌਜ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਦੀਆਂ ਖ਼ਬਰਾਂ ਗੁੰਮਰਾਹਕੁੰਨ ਹਨ।

error: Content is protected !!