ਚੋਣਾਂ ਦਾ ਅੱਜ ਆਖਰੀ ਦਿਨ… ਪੰਜਾਬ ‘ਚ 328 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 2.14 ਕਰੋੜ ਵੋਟਰ

ਚੋਣਾਂ ਦਾ ਅੱਜ ਆਖਰੀ ਦਿਨ… ਪੰਜਾਬ ‘ਚ 328 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 2.14 ਕਰੋੜ ਵੋਟਰ

ਜਲੰਧਰ (ਸੁੱਖ ਸੰਧੂ) ਲੋਕ ਸਭਾ ਚੋਣਾਂ ਦੇ ਆਖਰੀ ਤੇ 7ਵੇਂ ਪੜਾਅ ਲਈ ਅੱਜ ਚੋਣਾਂ ਹੋਣ ਦਾ ਰਹੀਆਂ ਹਨ। ਇਸ ਦੌਰਾਨ 8 ਸੂਬਿਆਂ ਲਈ 57 ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸ ਦੌਰਾਨ ਪੰਜਾਬ ਦੀਆਂ ਵੀ 13 ਸੀਟਾਂ ਲਈ ਵੋਟਿੰਗ ਹੋਣ ਦਾ ਰਹੀ ਹੈ।

ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਇਸ ਵਾਰ 328 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2 ਕਰੋੜ 14 ਲੱਖ 71 ਹਜ਼ਾਰ ਤੇ 739 ਵੋਟਰ ਕਰਨਗੇ। ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੈ।

ਪੰਜਾਬ ਵਿੱਚ ਚੋਣ ਕਮਿਸ਼ਨ ਨੇ 24,451 ਪੋਲਿੰਗ ਸਟੇਸ਼ਨ ਬਣਾਏ ਹਨ। ਪੋਲਿੰਗ ਲਈ 1 ਲੱਖ 20 ਹਜ਼ਾਰ ਸਟਾਫ ਲਗਾਇਆ ਗਿਆ ਹੈ। ਇਸ ਦੌਰਾਨ 70 ਹਜ਼ਾਰ ਦੇ ਕਰੀਬ ਜਵਾਨ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 50 ਹਜ਼ਾਰ ਦੇ ਕਰੀਬ ਹੋਰ ਸਹਾਇਕ ਸਟਾਫ ਲਗਾਇਆ ਗਿਆ ਹੈ।

 

 

error: Content is protected !!