ਚਿਰਾਗ ਪਾਸਵਾਨ ਨਾਲ ਫਿਲਮ ਕਰਨ ਵਾਲੀ ਕੰਗਨਾ ਰਣੌਤ ਇੰਨੇ ਸਾਲਾਂ ਬਾਅਦ ਮਿਲ ਕੇ ਹੋ ਗਈ ਗਦ-ਗਦ, ਘੁੱਟ ਕੇ ਗਲ ਲੱਗ ਦਿੱਤੀ ਵਧਾਈ

ਚਿਰਾਗ ਪਾਸਵਾਨ ਨਾਲ ਫਿਲਮ ਕਰਨ ਵਾਲੀ ਕੰਗਨਾ ਰਣੌਤ ਇੰਨੇ ਸਾਲਾਂ ਬਾਅਦ ਮਿਲ ਕੇ ਹੋ ਗਈ ਗਦ-ਗਦ, ਘੁੱਟ ਕੇ ਗਲ ਲੱਗ ਦਿੱਤੀ ਵਧਾਈ

ਨਵੀਂ ਦਿੱਲੀ (ਵੀਓਪੀ ਬਿਊਰੋ) ਬਿਹਾਰ ਦੇ ਮਰਹੂਮ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਪੁੱਤਰ ਚਿਰਾਗ ਪਾਸਵਾਨ ਐਨਡੀਏ ਦਾ ਸਹਿਯੋਗੀ ਹੈ। ਜਿਸ ਦੀ ਲਗਾਤਾਰ ਦੂਜੀਆਂ ਲੋਕ ਸਭਾ ਚੋਣਾਂ ਵਿੱਚ ਸਟ੍ਰਾਈਕ ਰੇਟ 100 ਫੀਸਦੀ ਰਹੀ ਹੈ। ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ 5 ਸੀਟਾਂ ਮਿਲੀਆਂ ਅਤੇ ਸਾਰੀਆਂ 5 ਸੀਟਾਂ ਜਿੱਤ ਕੇ ਉਨ੍ਹਾਂ ਨੇ ਰਾਜਨੀਤੀ ਵਿੱਚ ਆਪਣੀ ਅਹਿਮੀਅਤ ਹੋਰ ਵਧਾ ਦਿੱਤੀ ਹੈ।

ਕੀ ਤੁਸੀਂ ਜਾਣਦੇ ਹੋ ਕਿ ਰਾਜਨੀਤੀ ‘ਚ ਐਂਟਰੀ ਲੈਣ ਵਾਲੇ ਚਿਰਾਗ ਪਾਸਵਾਨ ਕਦੇ ਬਾਲੀਵੁੱਡ ‘ਚ ਜਾਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਕੰਗਨਾ ਰਣੌਤ ਨਾਲ ਫਿਲਮ ‘ਮਿਲੇ ਨਾ ਮਿਲੇ ਹਮ’ ਨਾਲ ਬਾਲੀਵੁੱਡ ‘ਚ ਡੈਬਿਊ ਵੀ ਕੀਤਾ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ‘ਤੇ ਫਲਾਪ ਹੋ ਗਈ ਸੀ।

ਫਿਲਮਾਂ ਤੋਂ ਰਾਜਨੀਤੀ ਤੱਕ ਆਪਣਾ ਸਫਰ ਸ਼ੁਰੂ ਕਰਨ ਵਾਲੇ ਚਿਰਾਗ ਪਾਸਵਾਨ ਨੂੰ ਲੋਕ ਸਭਾ ਚੋਣਾਂ 2024 ਵਿੱਚ ਪੰਜ ਸੀਟਾਂ ਮਿਲੀਆਂ ਸਨ ਅਤੇ ਉਨ੍ਹਾਂ ਨੇ ਉਹ ਸਾਰੀਆਂ ਪੰਜ ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਹੁਣ ਹਾਲ ਹੀ ਵਿੱਚ ਚਿਰਾਗ ਪਾਸਵਾਨ ਨੇ ਮੋਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਦੱਸ ਦੇਈਏ ਕਿ ਉਹ ਪਹਿਲੀ ਵਾਰ ਕੇਂਦਰ ਸਰਕਾਰ ਵਿੱਚ ਮੰਤਰੀ ਬਣੇ ਹਨ।

ਆਓ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਬਾਰੇ ਵਿੱਚ ਦੱਸਦੇ ਹਾਂ ਕਿ ਕਿਵੇਂ ਚਿਰਾਗ ਪਾਸਵਾਨ ਨੇ ਬਾਲੀਵੁੱਡ ਵਿੱਚ ਆਪਣਾ ਕਰੀਅਰ ਫਲਾਪ ਸਾਬਤ ਹੋਣ ਤੋਂ ਬਾਅਦ ਰਜਿਤੀ ਵਿੱਚ ਐਂਟਰੀ ਕੀਤੀ। ਸਾਲ 2011 ‘ਚ ਤਨਵੀਰ ਖਾਨ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਮਿਲੇ ਨਾ ਮਿਲੇ ਹਮ’ ‘ਚ ਚਿਰਾਗ ਅਤੇ ਕੰਗਨਾ ਮੁੱਖ ਭੂਮਿਕਾਵਾਂ ‘ਚ ਸਨ। ਚਿਰਾਗ ਪਾਸਵਾਨ ਦੀ ਇਹ ਫਿਲਮ ਹਿੱਟ ਨਹੀਂ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਦਾ ਰਸਤਾ ਛੱਡ ਕੇ ਰਾਜਨੀਤੀ ਦਾ ਸਫਰ ਸ਼ੁਰੂ ਕੀਤਾ ਸੀ।

ਇਸ ਫਿਲਮ ‘ਚ ਕੰਗਨਾ ਰਣੌਤ ਨੇ ਅਨੀਸ਼ਕਾ ਸ਼੍ਰੀਵਾਸਤਵ ਦੀ ਭੂਮਿਕਾ ਨਿਭਾਈ ਹੈ, ਜਦਕਿ ਚਿਰਾਗ ਪਾਸਵਾਨ ਨੇ ਚਿਰਾਗ ਮਹਿਰਾ ਦੀ ਭੂਮਿਕਾ ਨਿਭਾਈ ਹੈ। ਭਾਵੇਂ ਇਹ ਫ਼ਿਲਮ ਦਰਸ਼ਕਾਂ ਦਾ ਦਿਲ ਨਹੀਂ ਜਿੱਤ ਸਕੀ ਪਰ ਇਸ ਫ਼ਿਲਮ ਦੇ ਗੀਤਾਂ ਨੇ ਲੋਕਾਂ ਵਿੱਚ ਖੂਬ ਵਾਹ-ਵਾਹ ਖੱਟੀ। ਚਿਰਾਗ ਪਾਸਵਾਨ ਦੀ ਡੈਬਿਊ ਫਿਲਮ ਦੇ ਗੀਤ ‘ਕੱਟੋ ਗਿਲਹਾਰੀ’ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਗੀਤ ‘ਚ ਸ਼ਵੇਤਾ ਤਿਵਾਰੀ ਨੇ ਇਕ ਆਈਟਮ ਨੰਬਰ ਕੀਤਾ ਸੀ।

ਫਿਲਮ ਫਲਾਪ ਹੋਣ ਤੋਂ ਬਾਅਦ ਚਿਰਾਗ ਪਾਸਵਾਨ ਨੇ ਰਾਜਨੀਤੀ ਵੱਲ ਰੁਖ ਕੀਤਾ। ਕੰਗਨਾ ਰਣੌਤ ਬਾਲੀਵੁੱਡ ਇੰਡਸਟਰੀ ਵਿੱਚ ਸਰਗਰਮ ਸੀ। ਹਾਲਾਂਕਿ ਹੁਣ ਕੰਗਨਾ ਨੇ ਵੀ ਰਾਜਨੀਤੀ ‘ਚ ਆਪਣਾ ਡੈਬਿਊ ਕਰ ਲਿਆ ਹੈ। ਹੁਣ ‘ਮਿਲੇ ਨਾ ਮਿਲੇ ਹਮ’ ਦੇ ਇਹ ਦੋਵੇਂ ਸੈਲੇਬਸ ਬੀਤੇ ਦਿਨੀਂ ਸੰਸਦ ‘ਚ ਇਕ-ਦੂਜੇ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਨੇ ਗਲ ਲੱਗ ਕੇ ਇੱਕ-ਦੂਜੇ ਨੂੰ ਵਧਾਈ ਦਿੱਤੀ, ਹੁਣ ਦੋਵੇਂ MP ਬਣ ਗਏ ਹਨ ਅਤੇ ਦੋਵੇਂ ਇੱਕ ਹੀ ਪਾਰਟੀ ਨੂੰ ਸਪੋਰਟ ਕਰ ਰਹੇ ਹਨ ਤਾਂ ਹੋ ਸਕਦਾ ਹੈ ਕਿ ਇਹ ਦੋਸਤੀ ਹੁਣ ਹੋਰ ਗਹਿਰੀ ਹੋ ਜਾਵੇ।

error: Content is protected !!