ਵਿਆਹ ਵਾਲੇ ਦਿਨ ਆਈਆ ਘਰ ਚ 2 ਲਾ+ਸ਼ਾਂ, ਪਿਊ ਪੁੱਤਰ ਨੂੰ ਟੱਪਰ ਚਾਲਕ ਨੇ ਕੁ+ਚਲਿਆ, ਪਰਿਵਾਰ ਕਰਦਾ ਰਿਹਾ ਇੰਤਜ਼ਾਰ

ਘਰ ਵਿੱਚ ਵਿਆਹ ਦਾ ਮਾਹੌਲ ਸੀ ਬਰਾਤ ਆਉਣ ਤੋਂ ਪਹਿਲਾ ਤਿਆਂਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਅਚਾਨਕ ਇਕ ਹਾਦਸੇ ਨੇ ਪਰਿਵਾਰ ਦਾ ਸਭ ਕੁਝ ਖਤਮ ਕਰ ਦਿੱਤਾ ਜਲੰਧਰ ਵਿਚ ਅੱਜ ਤੇਜ਼ ਰਫਤਾਰ ਟਿੱਪਰ ਨੇ ਬਾਈਕ ਸਵਾਰ ਪਿਤਾ-ਪੁੱਤਰ ਨੂੰ ਦਰੜ ਦਿੱਤਾ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਨਕੋਦਰ ਰੋਡ ‘ਤੇ ਖਾਸਾ ਸਕੂਲ ਕੋਲ ਹੋਇਆ। ਦੋਵਾਂ ਦੇ ਸਰੀਰ ਦੇ ਕਈ ਹਿੱਸੇ ਹੋ ਗਏ। ਭਾਰਗਵ ਕੈਂਪ ਥਾਣਾ ਪੁਲਿਸ ਨੇ ਦੋਵਾਂ ਦੀ ਲਾਸ਼ ਕਬਜ਼ੇ ਵਿਚ ਲੈ ਕੇ ਹਸਪਤਾਲ ਵਿਚ ਭਿਜਵਾ ਦਿੱਤੇ ਹਨ। ਮ੍ਰਿਤਕਾਂ ਦੀ ਪਛਾਣ ਹੇਰਾਂ ਪਿੰਡ ਦੇ ਰਹਿਣ ਵਾਲੇ ਜਸਵੀਰ ਸਿੰਘ (42) ਤੇ ਕ੍ਰਮਣ ਸਿੰਘ (16) ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਦੋਵੇਂ ਭਤੀਜੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਉਥੇ ਆਏ ਸਨ। ਉਹ ਮਕਸੂਦਾਂ ਮੰਡੀ ਵਿਚ ਸਬਜ਼ੀ ਲੈਣ ਲਈ ਗਏ ਸਨ। ਜਸਵੀਰ ਦੇ ਜੀਜੇ ਮੋਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਮੇਰੀ ਧੀ ਦਾ ਵਿਆਹ ਸੀ। ਸਾਨੂੰ ਮਕਸੂਦਾਂ ਮੰਡੀ ਵਿਚ ਸਬਜ਼ੀ ਲੈਣ ਲਈ ਜਾਣਾ ਸੀ। ਮੈਂ ਬਾਈਕ ‘ਤੇ ਥੋੜ੍ਹੀ ਦੂਰ ਅੱਗੇ ਨਿਕਲ ਗਿਆ। ਦੂਜੀ ਬਾਈਕ ‘ਤੇ ਜਸਵੀਰ ਤੇ ਕ੍ਰਮਣ ਆ ਰਹੇ ਸਨ। ਕੁਝ ਦੂਰੀ ‘ਤੇ ਜਾ ਕੇ ਜਦੋਂ ਜਸਵੀਰ ਨਹੀਂ ਆਇਆ ਤਾਂ ਉਸ ਨੇ ਕਾਲ ਕੀਤੀ ਪਰ ਕਿਸੇ ਨੇ ਕਾਲ ਨਹੀਂ ਚੁੱਕੀ।

ਉਦੋਂ ਉਸ ਨੇ ਪਿੰਡ ਵਿਚ ਕਾਲ ਕਰਕੇ ਕਿਹਾ ਕਿ ਜਸਵੀਰ ਤੇ ਕ੍ਰਮਣ ਫੋਨ ਨਹੀਂ ਚੁੱਕ ਰਹੇ ਹਨ। ਇਸ ਦੇ ਬਾਅਦ ਉਹ ਆਪਣੀ ਬਾਈਕ ‘ਤੇ ਵਾਪਸ ਆਉਣ ਲੱਗਾ। ਜਦੋਂ ਖਾਲਸਾ ਸਕੂਲ ਡੰਪ ਕੋਲ ਪਹੁੰਚਿਆ ਤਾਂ ਉਸ ਨੂੰ ਐਕਸੀਡੈਂਟ ਬਾਰੇ ਪਤਾ ਲੱਗਾ। ਇਸ ਦੇ ਬਾਅਦ ਉਸ ਨੇ ਪਰਿਵਾਰ ਦੇ ਮੈਂਬਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ।

ਘਟਨਾ ਦੇ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਮੌਕਾ ਲੱਗਦੇ ਹੀ ਡਰਾਈਵਰ ਟਿੱਪਰ ਛੱਡ ਕੇ ਫਰਾਰ ਹੋ ਗਿਆ। ਇਸ ਦੇ ਬਾਅਦ ਲੋਕਾਂ ਨੇ ਪਿੱਛਾ ਕਰਕੇ ਲਗਭਗ ਇਕ ਕਿਲੋਮੀਟਰ ਦੂਰ ਡਰਾਈਵਰ ਨੂੰ ਫੜ ਲਿਆ। ਟਿੱਪਰ ਬਠਿੰਡਾ ਦੀ ਕਿਸੇ ਫਰਮ ਦਾ ਹੈ। ਪੁਲਿਸ ਨੇ ਟਿੱਪਰ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਨਾਲ ਹੀ ਮਾਲਕ ਨੂੰ ਸੂਚਨਾ ਦੇ ਦਿੱਤੀ ਹੈ। ਹਾਦਸਾ ਇੰਨਾ ਦਰਦਨਾਕਸੀ ਕਿ ਲਾਸ਼ਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ। ਸੜਕ ‘ਤੇ ਪਿਓ-ਪੁੱਤ ਦੇ ਸਰੀਰ ਦਾ ਕੋਈ ਹਿੱਸਾ ਕਿਤੇ ਪਿਆ ਸੀ ਤੇ ਕੁਝ ਹਿੱਸੇ ਕਿਤੇ ਹੋਰ ਪਏ ਸਨ। ਸੜਕ ਵੀ ਖੂਨ ਨਾਲ ਬਿਲਕੁਲ ਲਾਲ ਹੋ ਗਈ। ਪੁਲਿਸ ਨੇ ਪਹਿਲਾਂ ਸਾਰੇ ਅੰਗਾਂ ਨੂੰ ਇਕੱਠਾ ਕੀਤਾ ਤੇ ਬਾਅਦ ਵਿਚ ਲਿਫਾਫੇ ਵਿਚ ਪਾ ਕੇ ਉਸ ਨੂੰ ਹਸਪਤਾਲ ਭਿਜਵਾਇਆ।

error: Content is protected !!