ਪ੍ਰੇਮੀ ਨਾਲ ਮਰਜ਼ੀ ਨਾਲ ਵਿਆਹ ਕਰਵਾਉਂਣਾ ਕੁੜੀ ਨੁੰ ਪਿਆ ਮਹਿੰਗਾ, ਥਾਣੇ ਆਈ ਕੁੜੀ ਨੂੰ ਪਿਤਾ ਨੇ ਘੜੀਸਿਆ, ਅਗਵਾ ਦੀ ਕੋਸ਼ਿਸ਼

ਕਈ ਵਾਰ ਬੱਚੇ ਅਜਿਹਾ ਕਦਮ ਚੁੱਕ ਲੈਦੇ ਨੇ ਜਿਸਦਾ ਖਮਿਆਜ਼ਾ ਮਾਂ ਬਾਪ ਨੂੰ ਭੁਗਤਣਾ ਪੈਂਦਾ ਹੈ ਜਿਸਤੋਂ ਬਾਅਦ ਮਾਂ ਬਾਪ ਵੀ ਗੁੱਸੇ ਚ ਗਲਤ ਕਦਮਚੁੱਕ ਲੈਂਦੇ ਨੇ ਅੱਜਕੱਲ ਮਰਜ਼ੀ ਨਾਲ ਵਿਆਹ ਕਰਵਾਉਣ ਦਾ ਇੱਕ ਸਿਲਸਿਲਾ ਹੀ ਚਲ ਪਿਆ ਹੈ ਪਰ ਮਾਂ ਬਾਪ ਵੀ ਇਸਤੋਂ ਨਾਰਾਜ ਹੋਕੇ ਆਪਣੇ ਧੀਆਂ ਪੁੱਤਾ ਨਾਲ ਗਲਤ ਕਰ ਬੈਠਦੇ ਨੇ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਮੋਗਾ ਵਿਚ ਕਸ਼ਿਸ਼ ਨਾਂ ਦੀ ਇਕ ਲੜਕੀ ਨੂੰ ਪ੍ਰੇਮ ਵਿਆਹ ਕਰਵਾਉਣਾ ਉਸ ਸਮੇਂ ਮਹਿੰਗਾ ਪੈ ਗਿਆ

ਜਦੋਂ ਲੜਕੀ ਦੇ ਪਿਤਾ ਤੇ ਰਿਸ਼ਤੇਦਾਰਾਂ ਨੇ ਲੜਕੀ ਨੂੰ ਘਸੀਟ ਕੇ ਘਰ ਲੈ ਜਾਣ ਦੀ ਕੋਸ਼ਿਸ਼ ਕੀਤੀ ਤੇ ਲੜਕੀ ਨੂੰ ਇੰਨੀ ਬੁਰੀ ਤਰ੍ਹਾਂ ਘਸੀਟਿਆ ਕਿ ਲੜਕੀ ਨੂੰ ਕਾਫੀ ਜਗ੍ਹਾ ‘ਤੇ ਸੱਟ ਲੱਗੀ ਤੇ ਉਸ ਨੂੰ ਪੁਲਿਸ ਨੇ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਜਿਥੇ ਲੜਕੀ ਨੂੰ ਘਸੀਟਣ ਕਾਰਨ ਬਹੁਤ ਸੱਟਾਂ ਲੱਗੀਆਂ ਹਨ।

ਦੂਜੇ ਪਾਸੇ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਪੀੜਤ ਲੜਕੀ ਕਸ਼ਿਸ਼ ਨੇ ਦੱਸਿਆ ਕਿ ਉਸ ਦਾ ਇਕ ਲੜਕੇ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ ਤੇ ਦੋਵਾਂ ਨੇ 24 ਮਈ ਨੂੰ ਗੁਰਦੁਆਰੇ ਵਿਚ ਲਾਵਾਂ ਲਈਆਂ ਤੇ ਫਿਰ ਬਾਅਦ ਵਿਚ ਅਦਾਲਤ ਵਿਚ ਵਿਆਹ ਕਰਵਾ ਲਿਆ ਤੇ ਕੱਲ੍ਹ ਉਹ ਬਿਆਨ ਲਿਖਵਾਉਣ ਲਈ ਥਾਣੇ ਵਿਚ ਆਏ ਤਾਂ ਉਥੇ ਮੇਰੇ ਪਰਿਵਾਰ ਵਾਲੇ ਵੀ ਆ ਗਏ ਤੇ ਰਾਜੀਨਾਮੇ ਦੀ ਗੱਲ ਕਰ ਕੇ ਚਲੇ ਗਏ। ਦੂਜੇ ਪਾਸੇ ਜਦੋਂ ਜਦੋਂ ਮੈਂ ਤੇ ਮੇਰਾ ਪਤੀ ਘਰ ਵਾਪਸ ਜਾ ਰਹੇ ਸੀ ਤਾਂ ਬਾਜ਼ਾਰ ਵਿਚ ਮੇਰੇ ਪਿਤਾ ਤੇ ਉਸ ਦੇ ਕੁਝ ਸਾਥੀਆਂ ਵੱਲੋਂ ਮੈਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ ‘ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ।

ਜਦੋਂ ਮੈਂ ਵਿਰੋਧ ਕੀਤਾ ਤਾਂ ਉਹ ਮੈਨੂੰ ਕਾਫੀ ਦੂਰ ਤੱਕ ਘਸੀਟਦੇ ਲੈ ਗਏ। ਮੇਰੇ ਪਤੀ ਨੇ ਪੁਲਿਸ ਨੂੰ ਫੋਨ ਕੀਤਾ ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮੈਨੂੰ ਸਰਕਾਰ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ। ਮੈਨੂੰ ਬਹੁਤ ਸੱਟਾ ਲੱਗੀ ਹੈ. ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਲੜਕੀ ਨੇ ਕਿਹਾ ਕਿ ਉਸ ਦੇ ਪਤੀ ਤੇ ਹੋਰਨਾਂ ਖਿਲਾਫ ਸਖਤ ਕਾਰਵਾਈ ਹੋਵੇ।

error: Content is protected !!