ਪਤਨੀ ਨੇ ਪੜ੍ਹੇ ਪਤੀ ਦੇ ਡਿਲੀਟ ਕੀਤੇ ਮੈਸੇਜ, ਪਤਨੀ ਨੇ ਦਿੱਤਾ ਤਲਾਕ, ਗੁੱਸੇ ਚ ਆਏ ਵਿਅਕਤੀ ਨੇ ਠੋਕਿਆ ਮੋਬਾਇਲ ਕੰਪਨੀ ਤੇ ਮਕੁੱਦਮਾ

ਪਤੀ ਪਤਨੀ ਦਾ ਰਿਸ਼ਤਾ ਪਿਆਰ ਭਰੋਸੇ ਤੇ ਟਿਿਕਆ ਹੁੰਦਾ ਹੈ ਪਰ ਇਹ ਭਰੋਸਾ ਕੋਈ ਇੱਕ ਵੀ ਤੋੜ ਦੇਵੇ ਤਾਂ ਰਿਸਤਾ ਵੀ ਟੁੱਟ ਜਾਂਦਾ ਹੈ ਅੱਜਕੱਲ ਦੇ ਸਮੇਂ ਵਿਚ ਮੌਬਾਇਲ ਸਭ ਦੀ ਜਰੂਰਤ ਦਾ ਸਾਧਨ ਹੈ ਪਰ ਇਹ ਮੋਬਾਇਲ ਹੁਣ ਰਿਸ਼ਤੇ ਟੁੱਟਣ ਦਾ ਕਾਰਨ ਵੀ ਬਣ ਰਿਹਾ ਹੈ ਮੋਬਾਈਲ ਫੋਨ ਦੀ ਤਕਨੀਕ ਇਕ ਸ਼ਖਸ ‘ਤੇ ਉਦੋਂ ਭਾਰੀ ਪੈ ਗਈ ਜਦੋਂ ਉਸ ਦੀ ਪਤਨੀ ਨੇ ਉਹ ਮੈਸੇਜ ਪੜ੍ਹ ਲਏ ਸਨ ਜਿਨ੍ਹਾਂ ਨੂੰ ਉਹ ਸਮਝ ਰਿਹਾ ਸੀ ਕਿ ਉਸ ਨੇ ਪੂਰੀ ਤਰ੍ਹਾਂ ਤੋਂ ਡਿਲੀਟ ਕਰ ਦਿੱਤੇ ਹਨ।

ਇਨ੍ਹਾਂ ਮੈਸੇਜਾਂ ਨੂੰ ਪੜ੍ਹਨ ਦੀ ਵਜ੍ਹਾ ਨਾਲ ਉਸ ਦੀ ਪਤਨੀ ਨੇ ਤਲਾਕ ਦੀ ਅਰਜ਼ੀ ਦੇ ਦਿੱਤੀ ਤੇ ਹੁਣ ਇਸ ਆਦਮੀ ਨੇ ਐਪਲ ਕੰਪਨੀ ‘ਤੇ ਹੀ ਕਰੋੜਾਂ ਦਾ ਦਾਅਵਾ ਠੋਕ ਦਿੱਤਾ ਹੈ। ਦਰਅਸ ਉਸ ਦੀ ਪਤਨੀ ਨੇ ਉਨ੍ਹਾਂ ਮੈਸੇਜਾਂ ਨੂੰ ਪੜ੍ਹ ਰਿਹਾ ਸੀ ਜੋ ਕਾਰੋਬਾਰੀ ਨੇ ਸੈਕਸ ਵਰਕਰ ਨੂੰ ਭੇਜੇ ਸਨ।

ਸ਼ਖਸ ਨੇ ਇਹ ਸੰਦੇਸ਼ ਆਪਣੇ ਆਈਫੋਨ ਤੋਂ ਡਿਲੀਟ ਕਰ ਦਿੱਤੇ ਸਨ ਪਰ ਉਹ ਆਈਫੋਨ ਪਰਿਵਾਰ ਦੇ ਆਈਮੈਕ ਨਾਲ ਜੁੜਿਆ ਸੀ ਤੇ ਮੈਸੇਜ ਉਸ ਤੋਂ ਡਿਲੀਟ ਨਹੀਂ ਹੋ ਸਕੇ ਸਨ ਤੇ ਤਲਾਕ ਦੀ ਨੌਬਤ ਆ ਗਈ। ਹੁਣ ਇੰਗਲੈਂਡ ਦੇ ਇਸ ਕਾਰੋਬਾਰੀ ਨੇ ਐਪਲ ‘ਤੇ ਮੁਕੱਦਮਾ ਦਾਇਰ ਕਰ ਦਿੱਤਾ ਹੈ।

ਕਾਰੋਬਾਰੀ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਆਈਫੋਨ ਤੋਂ ਸਬੂਤ ਮਿਟਾ ਦਿੱਤੇ ਹਨ ਪਰ ਪਰਿਵਾਰ ਦੇ ਡਿਵਾਈਸ ਦੇ ਇਕ ਹੀ ਐਪਲ ਆਈਜੀ ਦੇ ਨਾਲ ਜੁੜੇ ਹੋਏ ਕਾਰਨ ਆਈਮੈਕ ‘ਤੇ ਮੈਸੇਜ ਹੁਣ ਵੀ ਪੜ੍ਹੇ ਜਾ ਸਕਦੇ ਸਨ। ਉਸ ਦਾ ਕਹਿਣਾ ਹੈ ਕਿ ਐਪਲ ਯੂਜਰਸ ਨੂੰ ਇਹ ਨਹੀਂ ਦੱਸਿਆ ਕਿ ਇਕ ਡਿਵਾਈਸ ‘ਤੇ ਮੈਸੇਜ ਡਿਲੀਟ ਕਰਨ ਨਾਲ ਵੀ ਉਹ ਸਾਰੇ ਲਿੰਕ ਕੀਤੇ ਗਏ ਡਿਵਾਈਸ ਤੋਂ ਨਹੀਂ ਹਟਦਾ। ਵਿਅਕਤੀ ਦੀ ਪਤਨੀ ਨੂੰ ਮੈਸੇਜ ਮਿਲੇ ਤੇ ਉਸ ਨੇ ਤਲਾਕ ਲਈ ਅਰਜ਼ੀ ਦਿੱਤੀ। ਇਸ ਕਦਮ ਦੀ ਕੀਮਤ ਉਸ ਨੂੰ 5 ਮਿਲੀਅਨ ਪੌਂਡ ਯਾਨੀ ਲਗਭਗ 52 ਕਰੋੜ 92 ਲੱਖ ਰੁਪਏ ਤੋਂ ਵੱਧ ਚੁਕਾਉਣੀ ਪਈ।

error: Content is protected !!