ਅੱਧੀ ਰਾਤ ਨੂੰ ਕੁੜੀਆਂ ਦਾ ਆਤੰਕ, ਮਰਦਾਂ ਨੂੰ ਸੁੰਨਸਾਨ ਥਾਂ ‘ਤੇ ਜਾ ਕੇ ਲੈਦੀਂਆ ਸਭ ਲੁੱ+ਟ- ਲੋਕਾਂ ਦਾ ਆਰੋਪ ਕੁੜੀਆਂ ਨ+ਸ਼ੇ ‘ਚ

ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਵਿਚ ਨਸ਼ਾ ਪੂਰੀ ਤਰ੍ਹਾਂ ਨਾਲ ਪੈਰ ਪਸਾਰ ਚੁੱਕਿਆ ਹੈ ਪਹਿਲਾ ਇਹ ਨਸ਼ਾ ਸਿਰਫ ਨੌਜਵਾਨਾਂ ਤੱਕ ਸੀਮਤ ਸੀ। ਪਰ ਹੁਣ ਇਸਦਾ ਸ਼ਿਕਾਰ ਜਵਾਨ ਕੁੜੀਆਂ ਵੀ ਹੋ ਗਈਆਂ ਨੇ। ਇਸਦੀ ਤਾਜ਼ਾ ਮਿਸਾਲ ਮਿਲੇਗੀ ਤੁਹਾਨੂੰ ਲੁਧਿਆਣਾ ਬੱਸ ਸਟੈਂਡ ਤੇ ਅੱਧੀ ਰਾਤ ਨੂੰ। ਲੁਧਿਆਣਾ ਦੇ ਬਸ ਸਟੈਂਡ ਸਟੈਂਡ ਇਲਾਕੇ ਵਿੱਚ ਅਕਸਰ ਨਸ਼ੇੜੀ ਕੁੜੀਆਂ ਘੁੰਮਦੀਆਂ ਦੇਖੀਆਂ ਜਾਂਦੀਆਂ ਹਨ ਅਤੇ ਬਾਹਰੋਂ ਆਏ ਮੁਸਾਫਰਾਂ ਦੇ ਨਾਲ ਲੁੱਟ ਵੀ ਕਰਦੀਆਂ ਹਨ।

ਬਸ ਸਟੈਂਡ ਮਾਰਕੀਟ ਦੇ ਲੋਕ ਪਰੇਸ਼ਾਨ ਹੋ ਰਹੇ ਹਨ।  ਜਦੋਂ ਇਸ ਸਬੰਧੀ ਮਾਰਕੀਟ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੁੜੀਆਂ ਅਕਸਰ ਨਸ਼ੇ ਕਰਕੇ ਬਾਹਰੋਂ ਆਏ ਮੁਸਾਫਰਾਂ ਦੇ ਨਾਲ ਲੁੱਟ ਕਰਦੀਆਂ ਹਨ। ਇਸ ਤਰੀਕੇ ਦਾ ਮਾਮਲਾ ਵੀਰਵਾਰ ਦੇਰ ਸ਼ਾਮ ਨੂੰ ਦੇਖਣ ਨੂੰ ਮਿਲਿਆ ਸੀ। ਜਿਸ ਤੋਂ ਬਾਅਦ ਮਾਰਕੀਟ ਦੇ ਲੋਕ ਇਕੱਠੇ ਹੋ ਕੇ ਵਿਰੋਧ ਕੀਤਾ ਤੇ ਕਾਰਵਾਈ ਦੀ ਮੰਗ ਕੀਤੀ, ਜਿਸ ਵਿਅਕਤੀ ਨਾਲ ਲੁੱਟ ਹੋਈ ਸੀ ਉਸ ਵਿਅਕਤੀ ਨੂੰ ਘਰ ਤੱਕ ਪਹੁੰਚਣ ਦੇ ਲਈ ਕਰਾਇਆ ਵੀ ਦਿੱਤਾ ਗਿਆ।

ਬੱਸ ਸਟੈਂਡ ਨੇੜੇ ਦੇਰ ਰਾਤ ਘੁੰਮ ਰਹੀਆ ਕੁੜੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ 10-15 ਦੇ ਕਰੀਬ ਕੁੜੀਆ ਨਸ਼ੇ ਕਰਦੀਆਂ ਹਨ। ਜਦਕਿ ਇਹ ਜਿਸਮਫਰੋਸ਼ੀ ਦਾ ਧੰਦਾ ਕਰਦੀਆਂ ਹਨ। ਉਹ ਇਸ ਤਰ੍ਹਾਂ ਨਸ਼ੇ ਦੀ ਹਾਲਾਤ ਵਿੱਚ ਕਰਦੀਆਂ ਹਨ। ਸਰਕਾਰ ਨੂੰ ਅਪੀਲ ਵੀ ਕੀਤੀ ਕਿ ਇਹਨਾਂ ਦਾ ਇਲਾਜ ਕਰਵਾਇਆ ਜਾਵੇ। ਬੱਸ ਸਟੈਂਡ ਉੱਤੇ ਘੁੰਮ ਰਹੀਆਂ ਕੁੜੀਆ ਨੇ ਖੁਲਾਸਾ ਕੀਤਾ ਕਿ ਕਿਸ ਜਗਹਾ ਤੋਂ ਇਹ ਕੁੜੀਆਂ ਨਸ਼ਾ ਲਿਆਂਉਦੀਆਂ ਹਨ। ਇਹ ਵੀ ਦੱਸਿਆ ਕੀ 3500 ਰੁਪਏ ਵਿੱਚ ਸ਼ਰੇਆਮ ਨਸ਼ਾ ਮਿਲਦਾ ਹੈ।

ਇਹ ਸਾਰੇ ਮਾਮਲੇ ਸੰਬੰਧੀ ਜਦ ਏਸੀਪੀ ਨਾਲ ਗੱਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਦੋਂ ਵੀ ਕੋਈ ਸ਼ਿਕਾਇਤ ਮਿਲਦੀ ਹੈ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਚਾਹੇ ਕੋਈ ਨਸ਼ੇੜੀ ਹੈ ਜਾਂ ਕੋਈ ਵੀ ਸਨੈਚਿੰਗ ਕਰਦਾ ਹੈ।

error: Content is protected !!