ਬਸ ਸਟੈਂਡ ਮਾਰਕੀਟ ਦੇ ਲੋਕ ਪਰੇਸ਼ਾਨ ਹੋ ਰਹੇ ਹਨ। ਜਦੋਂ ਇਸ ਸਬੰਧੀ ਮਾਰਕੀਟ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੁੜੀਆਂ ਅਕਸਰ ਨਸ਼ੇ ਕਰਕੇ ਬਾਹਰੋਂ ਆਏ ਮੁਸਾਫਰਾਂ ਦੇ ਨਾਲ ਲੁੱਟ ਕਰਦੀਆਂ ਹਨ। ਇਸ ਤਰੀਕੇ ਦਾ ਮਾਮਲਾ ਵੀਰਵਾਰ ਦੇਰ ਸ਼ਾਮ ਨੂੰ ਦੇਖਣ ਨੂੰ ਮਿਲਿਆ ਸੀ। ਜਿਸ ਤੋਂ ਬਾਅਦ ਮਾਰਕੀਟ ਦੇ ਲੋਕ ਇਕੱਠੇ ਹੋ ਕੇ ਵਿਰੋਧ ਕੀਤਾ ਤੇ ਕਾਰਵਾਈ ਦੀ ਮੰਗ ਕੀਤੀ, ਜਿਸ ਵਿਅਕਤੀ ਨਾਲ ਲੁੱਟ ਹੋਈ ਸੀ ਉਸ ਵਿਅਕਤੀ ਨੂੰ ਘਰ ਤੱਕ ਪਹੁੰਚਣ ਦੇ ਲਈ ਕਰਾਇਆ ਵੀ ਦਿੱਤਾ ਗਿਆ।