ਆਖਿਰ ਕਿਉਂ ਹੋਈ ਰਣਦੀਪ ਭੰਗੂ ਦੀ ਮੌ+ਤ, ਪਰਿਵਾਰ ਨੇ ਕੀਤੇ ਵੱਡੇ ਖੁਲਾਸੇ, ਮਾਨਸਿਕ ਪਰੇਸ਼ਾਨੀ ‘ਚ ਚੁੱਕਿਆ ਕਦਮ!

ਫਿਲਮੀ ਕਲਾਕਾਰ ਰਣਦੀਪ ਸਿੰਘ ਭੰਗੂ ਜੋ ਕਿ ਬੀਤੀ ਰਾਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਭੰਗੂ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਚੂਹੜ ਮਾਜਰੀ ਦਾ ਰਹਿਣ ਵਾਲਾ ਸੀ ਰਣਦੀਪ ਸਿੰਘ ਭੰਗੂ ਪੰਜਾਬੀ ਫਿਲਮਾਂ ਦਾ ਇੱਕ ਮੰਨਿਆ ਪਰਮੰਨਿਆ ਕਲਾਕਾਰ ਸੀ ਜਿਸ ਨੇ ਆਪਣੇ ਜੀਵਨ ਵਿੱਚ ਕਈ ਫਿਲਮਾਂ ਦੇ ਵਿੱਚ ਅਹਿਮ ਰੋਲ ਅਦਾ ਕੀਤੇ। ਆਪਣੀ ਐਕਟਿੰਗ ਦੇ ਜਾਦੂ ਨਾਲ ਲੋਕਾਂ ਨੂੰ ਹਸਾਇਆ। ਭੰਗੂ ਨੇ ਆਪਣਾ ਫਿਲਮੀ ਕੈਰੀਅਰ “ਜਨਮ ਤੁਮਾਰੇ ਲੇਖੇ” ਭਗਤ ਪੂਰਨ ਸਿੰਘ ਦੇ ਜੀਵਨ ਦੇ ਅਧਾਰਤ ਫਿਲਮ ਤੋ ਸ਼ੁਰੂ ਕੀਤਾ ਜਿਸ ਵਿੱਚ ਉਸਨੇ ਪਿਆਰੇ ਦਾ ਰੋਲ ਨਿਭਾਇਆ ਉਸ ਤੋਂ ਬਾਅਦ ਦੂਰਬੀਨ, ਪਰਾਉਣਾ, ਕਰੇਜੀ ਟੱਬਰ, ਢੋਲ ਰੱਤੀ, ਲੰਬੜਾਂ ਦਾ ਲਾਣਾ, ਆਦੀ ਫਿਲਮਾਂ ਵਿੱਚ ਕਮੇਡੀ ਰੋਲ ਨਿਭਾਏ।

 ਰਣਦੀਪ ਸਿੰਘ ਭੰਗੂ ਹੁਣ ਕੁਝ ਮਹੀਨਿਆਂ ਤੋਂ ਫਿਲਮ ਇੰਡਸਟਰੀ ਵਿੱਚ ਕੰਮ ਨਾ ਮਿਲਣ ਕਰਕੇ ਪਰੇਸ਼ਾਨ ਰਹਿੰਦਾ ਸੀ ਭੰਗੂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ ਭੰਗੂ ਦੇ ਜੀਜਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਵੀ ਰਣਦੀਪ ਭੰਗੂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸਨੇ ਮੋਟਰ ਤੇ ਜਾ ਕੇ ਸ਼ਰਾਬ ਦੇ ਭੁਲੇਖੇ ਕੋਈ ਜ਼ਹਿਰੀਲੀ ਵਸਤੂ ਪੀ ਲਈ ਜਿਸ ਕਾਰਨ ਉਸ ਨੂੰ ਖੂਨ ਦੀ ਉਲਟੀ ਆਈ ਜਿਸ ਤੋਂ ਬਾਅਦ ਤੁਰੰਤ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਹੋਸਪਿਟਲ ਵਿੱਚ ਲੈ ਆਂਦਾ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਪੰਜਾਬੀ ਫਿਲਮ ਇੰਡਸਟਰੀ ਤੋਂ ਕਲਾਕਾਰ ਗੁਰਪ੍ਰੀਤ ਕੌਰ ਭੰਗੂ, ਅਤੇ ਫਿਲਮੀ ਕਲਾਕਾਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਰਣਦੀਪ ਸਿੰਘ ਭੰਗੂ ਚੰਗੇ ਅਤੇ ਨਿੱਘੇ ਸੁਭਾਅ ਦਾ ਵਿਅਕਤੀ ਸੀ ਉਹ ਇੱਕ ਬੇਹਤਰੀਨ ਕਲਾਕਾਰ ਦੇ ਨਾਲ ਉਹ ਬਹੁਤ ਉਮਦਾ ਕਬੱਡੀ ਖਿਡਾਰੀ ਵੀ  ਸੀ ਉਸਦੇ ਜਾਣ ਦਾ ਘਾਟਾ ਜਿੱਥੇ ਪੰਜਾਬੀ ਫਿਲਮ ਇੰਡਸਟਰੀ ਨੂੰ ਪਿਆ ਹੈ ਉੱਥੇ ਹੀ ਸਾਡੇ ਪਾਸੋਂ  ਤੋਂ ਇੱਕ ਬਹੁਤ ਹੀ ਵਧੀਆ ਦੋਸਤ ਵੀ ਚਲਾ ਗਿਆ ਇੰਡਸਟਰੀ ਵਿੱਚ ਉੱਤਰਾ ਚੜਾ ਆਉਂਦੇ ਰਹਿੰਦੇ ਹਨ ਪਰ ਕਦੇ ਵੀ ਹੌਸਲੇ ਨਹੀਂ ਹਾਰਨੇ ਚਾਹੀਦੇ

ਦਰਅਸਲ ‘ਉੱਚਾ ਪਿੰਡ’ ਅਤੇ ‘ਦੂਰਬੀਨ’ ਵਰਗੀਆਂ ਫਿਲਮਾਂ ਵਿੱਚ ਆਪਣੇ ਸ਼ਾਨਦਾਰ ਰੋਲ ਲਈ ਜਾਣੇ ਜਾਂਦੇ ਅਦਾਕਾਰ ਰਣਦੀਪ ਭੰਗੂ ਦੀ ਮੌਤ ਹੋ ਗਈ ਹੈ। ਹਾਲਾਂਕਿ ਉਨ੍ਹਾਂ ਦੀ ਮੌਤ ਕਿਉਂ ਹੋਈ ਹੈ, ਇਸ ਬਾਰੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ  ਦੱਸਿਆ ਜਾ ਰਹੀ ਹੈ ਕਿ ਕੰਮ ਨਾ ਮਿਲਣ ਕਰ ਕੇ ਇਹ ਅਦਾਕਾਰ ਪਰੇਸ਼ਾਨ ਸੀ ਅਤੇ ਇਸ ਨੇ ਦਾਰੂ ਭੁਲੇਖੇ ਜ਼ਹਿਰੀਲੀ ਦਵਾਈ ਪੀ ਲਈ ਜਿਸ ਕਾਰਨ ਉਸ ਦੇ ਮੌਕੇ ‘ਤੇ ਹੀ ਮੌਤ ਹੋ ਗਈ।

error: Content is protected !!