ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਅਰਚਨਾ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਡਿਊਟੀ ਕਰ ਰਹੇ ਤਿੰਨ ਕਰਮਚਾਰੀਆਂ ‘ਤੇ ਵੀ ਗਾਜ਼ ਡਿੱਗੀ ਹੈ। ਉਨ੍ਹਾਂ ਖਿਲਾਫ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ।ਦਰਅਸਲ, ਸੋਸ਼ਲ ਮੀਡੀਆ ਇਨਫਲੁਐਂਸਰ ਅਰਚਨਾ ਕਮਵਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਯੋਗਾ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਸਨ। ਅਰਚਨਾ ਨੂੰ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਇਹ ਯੋਗਾ ਕਰਦੇ ਦੇਖਿਆ ਗਿਆ। ਇਕ ਤਸਵੀਰ ‘ਚ ਉਹ ਮੈਡੀਟੇਸ਼ਨ ਪੋਸਚਰ ‘ਚ ਨਜ਼ਰ ਆ ਰਹੀ ਹੈ, ਜਦਕਿ ਦੂਜੀ ਤਸਵੀਰ ‘ਚ ਉਹ ਸ਼ੀਰਸ਼ਾਸਨ ਕਰਦੀ ਨਜ਼ਰ ਆ ਰਹੀ ਹੈ।